ਅਗਾਮੀ ਵਿਧਾਨ ਸਭਾ ਚੋਣਾ ’ਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਦੁਬਾਰਾ ਫੇਰ ਸਰਕਾਰ ਬਣਾਏਗੀ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 13 ਜੂਨ (ਲਹਿਰੀ)- ਹਲਕਾ ਤਲਵੰਡੀ ਸਾਬੋਂ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਪਿੰਡ ਰਾਮਸਰਾ ਦਾ ਦੌਰਾ ਕਰਕੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ ਅਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ। ਇਸ ਮੌਕੇ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਹਨ। ਖੁਸ਼ਬਾਜ ਜਟਾਣਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਦੁਬਾਰਾ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਜਟਾਣਾ ਨੇ ਕਿਹਾ ਅਕਾਲੀ ਦਲ ਨੇ 10 ਸਾਲ ਸੱਤਾ ਵਿੱਚ ਰਹਿ ਕੇ ਆਮ ਜਨਤਾ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ, ਜਿਸ ਕਰਕੇ ਲੋਕ ਅਕਾਲੀਆਂ ਨੂੰ ਪਿੰਡਾਂ ਵਿੱਚ ਵੜ੍ਹਨ ਨਹੀਂ ਦੇ ਰਹੇ। ਇਸ ਮੌਕੇ ਰਣਜੀਤ ਸਿੰਘ ਸੰਧੂ, ਦਿਲਪ੍ਰੀਤ ਜਟਾਣਾ, ਚੇਅਰਮੈਨ ਸੁਖਜੀਤ ਸਿੰਘ ਬੰਟੀ, ਸਰਪੰਚ ਹਰਜਿੰਦਰ ਸਿੰਘ ਫੁੱਲੋਖਾਰੀ, ਸਰਪੰਚ ਗੁਰਚੇਤ ਸਿੰਘ ਸੇਖੂ, ਪ੍ਰਧਾਨ ਕਿ੍ਰਸ਼ਨ ਕਾਲਾ, ਕੌਂਸਲਰ ਤੇਲੂ ਰਾਮ ਲਹਿਰੀ, ਰਘੂ ਗਰਗ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਰਾਮਾਂ, ਹਰਤੇਜ਼ ਸਿੰਘ ਭੰਗੂ ਮੱਲਵਾਲਾ ਬਲਾਕ ਪ੍ਰਧਾਨ, ਗੋਲਡੀ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਅਦਿ ਹਾਜ਼ਰ ਸਨ।

Leave a Reply

Your email address will not be published. Required fields are marked *