400 ਲੜਕੇ ਲੜਕੀਆਂ ਦੇ ਲਗਾਈ ਕਰੋਨਾ ਵੈਕਸੀਨ, ਕਰੋਨਾ ਵੈਕਸੀਨ ਲਗਾਉਣ ਲਈ ਲੋਕਾਂ ਵਿਚ ਰਿਹਾ ਭਾਰੀ ਉਤਸ਼ਾਹ
ਰਾਮਾਂ ਮੰਡੀ, 13 ਜੂਨ (ਲਹਿਰੀ) : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਵਿਸ਼ੇਸ਼ ਯਤਨਾ ਸਦਕਾ ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰੋਨਾ ਵੈਕਸੀਨ ਕੈਂਪ ਰਾਮਾਂ ਮੰਡੀ ਖੂਹ ਵਾਲਾ ਚੌਂਕ ਨਜਦੀਕ ਲਗਵਾਇਆ ਗਿਆ, ਜਿੱਥੇ ਕਰੋਨਾਂ ਵੈਕਸੀਨ ਲਾਉਣ ਵਾਲੀ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਪੁੱਜੀ। ਇਸ ਕਰੋਨਾ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਿਸ਼ਨ ਕੁਮਾਰ ਕਾਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ । ਇਸ ਕੈਂਪ ਵਿਚ 18 ਸਾਲ ਤੋਂ ਉਪਰ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੰੁਚ ਕੇ ਵੈਕਸੀਨ ਲਵਾਈ। ਇਸ ਮੌਕੇ ਹੈਲਪਲਾਇਨ ਪ੍ਰਧਾਨ ਬੋਬੀ ਲਹਿਰੀ ਨੇ ਦੱਸਿਆ ਕਿ ਖੁਸ਼ਬਾਜ ਸਿੰਘ ਦੇ ਯਤਨਾ ਸਦਕਾ ਲਗਾਏ ਗਏ ਇਸ ਕੈਂਪ ਵਿੱਚ 400 ਦੇ ਕਰੀਬ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੀਆਂ ਲੜਕੇ ਲੜਕੀਆਂ ਦੇ ਮੁਫ਼ਤ ਵੈਕਸੀਨ ਟੀਕੇ ਲਗਾਏ ਹਨ। ਉਨ੍ਹਾਂ ਨੇ ਦੱਸਿਆ ਕੈਂਪ ਦੌਰਾਨ ਲੜਕੀਆਂ ਨੇ ਵੱਧ ਚੜ੍ਹ ਕੇ ਕਰੋਨਾ ਵੈਕਸੀਨ ਲਗਵਾਈ। ਇਸ ਮੌਕੇ ਪ੍ਰਧਾਨ ਿਸ਼ਨ ਕਾਲਾ ਅਤੇ ਕੌਂਸਲਰ ਤੇੇਲੂ ਰਾਮ ਲਹਿਰੀ ਨੇ ਖੁਸ਼ਬਾਜ ਸਿੰਘ ਜਟਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦੇ ਨਾਲ ਮੰਡੀ ਵਾਸੀਆਂ ਨੂੰ ਬਹੁਤ ਜ਼ਿਅਦਾ ਫਾਇਦਾ ਮਿਲੇਗਾ। ਇਸ ਮੌਕੇ ਿਸ਼ਨ ਕੁਮਾਰ ਕਾਲਾ ਜੀ ਨੇ ਬੋਲਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਅਸ਼ੀਰਵਾਦ, ਹਲਕਾ ਇੰਚਾਰਜ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਵਿਸ਼ੇਸ਼ ਯਤਨਾ ਅਤੇ ਹੈਪਲਾਈਨ ਵੈਲਫੇਅਰ ਸੁਸਾਇਟੀ ਮਿਹਨਤ ਸਦਕਾ ਇਸ ਕੈਂਪ ਰਾਹੀਂ ਅਸੀਂ ਕਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਾਂਗੇਂ। ਇਸ ਮੌਕੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਪ੍ਰਧਾਨ ਬੋਬੀ ਲਹਿਰੀ ਅਤੇ ਸਮੂਹ ਹੈਲਪਲਾਈਨ ਸੁਸਾਇਟੀ ਮੈਂਬਰਾਂ ਤਰਫੋਂ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਜੀ ਦਾ, ਨਗਰ ਕੌਂਸਲ ਪ੍ਰਧਾਨ ਿਸ਼ਨ ਕੁਮਾਰ ਕਾਲਾ, ਸਮੁੱਚੀ ਕਾਂਗਰਸ ਦੀ ਟੀਮ ਦਾ ਰਾਮਾਂ ਮੰਡੀ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਉਣ ਤੇ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਇਸ ਮੌਕੇ ਕ੍ਰਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਕੌਂਸਲਰ ਤੇਲੂ ਰਾਮ ਲਹਿਰੀ, ਕੌਂਸਲਰ ਮਨੌਜ ਸਿੰਗੋਂ, ਰਘੂ ਗਰਗ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਰਾਮਾਂ, ਬੋਬੀ ਲਹਿਰੀ ਪ੍ਰਧਾਨ ਹੈਲਪਲਾਇਨ, ਉਜਵੱਲ ਗਰਗ, ਬੋਬੀ ਸਿੰਗਲਾ, ਚੀਨਾ ਮਾਹੀਨੰਗਲ, ਸਾਹਿਲ ਬਾਂਸਲ, ਵਿਸਾਲ ਜਿੰਦਲ, ਪ੍ਰਿੰਸ ਮਸੌਣ, ਰਘੂ ਗਰਗ ਪ੍ਰਧਾਨ ਸ਼ਹਿਰੀ ਯੂਥ ਕਾਂਗਰਸ, ਤਰਸੇਮ ਨਾਗਰ, ਅਸ਼ੋਕ ਕੁਮਾਰ ਸਿੰਗਲਾ ਸ਼ਹਿਰੀ ਪ੍ਰਧਾਨ, ਲਲਿਤ ਬਖਤੂ, ਰਿੰਕਾ ਮਿਸਤਰੀ, ਕਰਨ ਗੋਇਲ, ਡਿੱਕੀ, ਲੀਲਾ ਭਾਗੀਵਾਦਰ, ਐਡਵੋਕੇਟ ਸੰਜੀਵ ਲਹਿਰੀ, ਅਰੁਣ ਕਾਦੀ, ਸੰਮੀ ਬਖਤੂ, ਪਿੰਕਾ ਭਾਗੀਵਾਂਦਰ, ਜੋਨੀ ਲਹਿਰੀ, ਰਾਜੀਵ ਸਿੰਗਲਾ, ਪਾਇਲਟ ਸ਼ੇਰੂ, ਚਰਨਜੀਤ ਸਿੰਘ, ਰਫੀਕ ਖਾਨ, ਬੂਟਾ ਸਿੰਘ ਆਦਿ ਹਾਜ਼ਰ ਸਨ।