• ਸਮਰ ਕੈਂਪ ਵਿਚ ਅਵੱਲ ਆਏ ਵਿਦਿਆਰਥੀਆਂ ਨੂੰ ਸਕੂਲ ਖੁੱਲਣ ਤੇ ਕੀਤਾ ਜਾਵੇਗਾ ਸਨਮਾਨਿਤ : ਪ੍ਰਿੰਸੀ.ਨੀਤਿਸ਼ ਸੋਢੀ


ਰਾਮਾਂ ਮੰਡੀ, 16 ਜੂਨ (ਪਰਮਜੀਤ ਲਹਿਰੀ) : ਸੈਂਟ ਜੇਵੀਅਰ ਕਾਨਵੈਂਟ ਸਕੂਲ ਜੱਜਲ ਵਲੋਂ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਗਰਮੀ ਦੀਆਂ ਛੁੱਟੀਆਂ 10 ਰੋਜਾ ਆਨਲਾਈਨ ਸਮਰ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰ੍ਰਸੀਪਲ ਮੈਡਮ ਨੀਤਿਸ਼ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਿਏਟਿਵ ਐਕਟੀਵਿਟੀਜ ਕਰਵਾਈਆਂ ਗਈਆਂ। ਜਿਵੇਂ ਕਿ ਐਰੋਬਿਕਸ, ਡਾਂਸ, ਕਾਫੀ ਪੇਟਿੰਗ, ਪਪੇਟ ਮੈਕਿੰਗ, ਕਾਈਡਨੇਸ ਕਰਾਫਟ, ਬਰਡ ਫੀਡਰ ਕਰਾਫਟ, ਕੁਕਿੰਗ ਵਿਦਾਉਟ ਫਾਯਰ, ਚੈਰੀ ਬਲੋਸਮ ਟੀ੍ਰ ਪੈਂਟਿੰਗ ਆਦਿ। ਇਨ੍ਹਾਂ ਐਕਟਿਵਿਟੀਜ ਵਿਚ ਨਰਸਰੀ ਕਲਾਸ ਤੋਂ ਲੈ ਕੇ 9ਵੀਂ ਕਲਾਸ ਤੱਕ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਆਨਲਾਈਨ ਕੈਂਪ ੂਨੂੰ ਚੈਕ ਕਰਨ ਲਈ ਵੱਖ ਵੱਖ ਟੀਚਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਐਕਟਿਵਿਟੀਜ ਦੇ ਦੌਰਾਨ ਹੀ ਬੱਚਿਆਂ ਨੇ ਆਪਣੀ ਤਸਵੀਰਾਂ ਨੂੰ ਆਨਲਾਈਨ ਸ਼ੇਅਰ ਵੀ ਕੀਤਾ ਗਿਆ ਅਤੇ ਇਸ ਸਮਰ ਕੈਂਪ ਦਾ ਪੂਰਾ ਆਨੰਦ ਮਾਣਿਆ। ਕੈਂਪ ਦੀ ਸਮਾਪਤੀ ਉਤੇ ਐਮ.ਡੀ ਭੁਪਿੰਦਰ ਸਿੰਘ ਵਲੋਂ ਪ੍ਰਿੰਸੀਪਲ ਮੈਡਮ ਅਤੇ ਪੂਰੇ ਸਟਾਫ ਨੂੰੂ ਕੈਂਪ ਦੀ ਸਫਲਤਾ ਉਤੇ ਵਧਾਈ ਦਿੰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਫਲ ਆਯੋਜਨਾਂ ਲਈ ਪ੍ਰੋਤਸ਼ਾਹਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਆਨਲਾਈਨ ਕੈਂਪ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ ਅਵੱਲ ਦਰਜੇ ਤੇ ਪ੍ਰੋਫਾਰਮਾ ਕਿੱਤਾ ਹੈ, ਸਕੂਲ ਖੁੱਲਣ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇਂ। ਇਸਦੇ ਨਾਲ ਹੀ ਪ੍ਰਿੰਸੀਪਲ ਮੈਡਮ ਨੇ ਅਧਿਆਪਕਾਂ ਦੇ ਕੰਮ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਅਗਾਂਹ ਵਧੂ ਪ੍ਰੋਗਰਾਮਾਂ ਲਈ ਪ੍ਰੋਤਸਾਹਿਤ ਕੀਤਾ।

Leave a Reply

Your email address will not be published. Required fields are marked *