ਰਾਮਾਂ ਮੰਡੀ, 16 ਜੂਨ (ਪਰਮਜੀਤ ਲਹਿਰੀ) : ਪੰਜਾਬ ਵਿਚ ਲੋਕਾਂ ਨੂੰ ਚੰਗਾ ਰਾਜ ਭਾਗ ਦੇਣ ਵਿਚ ਸਫਲ ਰਹੇ ਅਕਾਲੀ ਦਲ ਨੂੰ ਇਕ ਵਾਰ ਫਿਰ 2022 ਵਿਚ ਵੱਡੀ ਸਿਆਸੀ ਸਫਲਤਾ ਹਾਸਲ ਹੋਵੇਗੀ ਕਿਉਂਕਿ ਅਕਾਲੀ ਦਲ ਨੇ ਪੰਜਾਬ ਵਿਚ 2022 ਦੀਆਂ ਅਸੈਂਬਲੀ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਹੈ। ਇਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਕੋਰ ਕਮੇਟੀ ਵਲੋਂ ਲਿਆ ਗਿਆ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਮਾਂ ਮੰਡੀ ਦੇ ਸੀਨੀਅਰ ਅਕਾਲੀ ਲੀਡਰ ਅਤੇ ਬੀ.ਸੀ ਵਿੰਗ ਦੇ ਹਲਕਾ ਪ੍ਰਧਾਨ ਸੁਖਵੰਤ ਸਿੰਘ ਕਾਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਸੁਖਵੰਤ ਸਿੰਘ ਕਾਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਪਹਿਲਾਂ ਵੀ ਬਸਪਾ ਨਾਲ ਗਠਜੋਡ ਰਹਿ ਚੁੱਕਾ ਹੈ। ਜਿਸ ਮੌਕੇ ਵੀ ਪਾਰਟੀ ਨੇ ਸਫਲਤਾ ਦੇ ਇਤਿਹਾਸ ਕਾਇਮ ਕੀਤੇ ਸਨ। ਉਨ੍ਰਾਂ ਕਿਹਾ ਕਿ ਹੁਣ ਫਿਰ 25 ਸਾਲ ਬਾਅਦ ਫਿਰ ਪੰਜਾਬ ਵਿਚ ਬਸਪਾ ਤੇ ਅਕਾਲੀ ਦਲ ਦਾ ਗਠਜੋੜ ਹੋਇਆ ਹੈ। ਜਿਸ ਕਾਰਨ ਸਮੁੱਚੇ ਅਕਾਲੀ ਦਲ ਦੇ ਵਰਕਰਾਂ, ਆਗੂਆਂ ਅਤੇ ਪਿੰਡ ਤੱਕ ਦੇ ਕਾਡਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਦਲਿਤ ਭਾਈਚਾਰਾ ਵੀ ਇਸ ਗਠਜੋੜ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਦਾ ਇਤਿਹਾਸ ਸਿਰਜੇਗਾ। ਸੁਖਵੰਤ ਸਿੰਘ ਕਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਇਹ ਫੈਸਲਾ ਬਹੁਤ ਹੀ ਦੂਰ ਅੰਦੇਸ਼ੀ ਅਤੇ ਸਿਆਸੀ ਪਹਿਲਕਦਮੀ ਵਾਲਾ ਹੈ। ਜਿਸਦੇ ਨਤੀਜੇ ਸਾਰਥਕ ਆਉਣਗੇਂ ਅਤੇ ਪੰਜਾਬ ਦੀ ਸਿਆਸਤ ਦੇ ਵੀ ਇਕ ਵਾਰ ਫਿਰ ਤੋਂ ਸਮੀਕਰਣ ਬਦਲ ਜਾਣਗੇਂ