- ਖੁਸਬਾਜ ਜਟਾਣਾ ਦੇ ਯਤਨਾ ਰਾਮਾਂ ਮੰਡੀ ’ਚ 4 ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜ਼ ਚੱਲ ਰਹੇ ਹਨ-ਲੱਖਵਿੰਦਰ ਲੱਕੀ
ਰਾਮਾਂ ਮੰਡੀ, 17 ਜੂਨ (ਪਰਮਜੀਤ ਲੈਹਰੀ)-ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਅਤੇ ਖੁਸ਼ਬਾਜ਼ ਜਟਾਣਾ ਦੇ ਨਿਜੀ ਸਹਾਇਕ ਰਣਜੀਤ ਸਿੰਘ ਸੰਧੂ ਨੇ ਨਗਰ ਕੌਂਸਲ ਦਫਤਰ ਰਾਮਾਂ ਵਿੱਚ ਵਿਕਾਸ ਕਾਰਜਾ ਸਬੰਧੀ ਕਾਂਗਰਸੀ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਕੌਂਸਲਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਵੀ ਕਰਵਾਇਆ। ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਖੁਸਬਾਜ਼ ਸਿੰਘ ਜਟਾਣਾ ਦੇ ਯਤਨਾ ਸਦਕਾ ਰਾਮਾਂ ਮੰਡੀ ਵਿੱਚ 4 ਕਰੋੜ ਦੀ ਗ੍ਰਾਂਟ ਨਾਲ ਵਿਕਾਸ ਕਾਰਜ਼ ਚੱਲ ਰਹੇ ਹਨ, ਜਿਸ ਵਿੱਚ ਰਾਮਸਰਾ ਰੋਡ ਤੇ ਸੀ.ਸੀ ਵਰਕ, ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਉਣਾਂ ਅਤੇ ਵਾਟਰ ਵਰਕਸ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੰਡੀ ਦੇ ਸੀਵਰੇਜ਼ ਨੂੰ ਸਾਫ ਕਰਨ ਲਈ ਜੈਟ ਮਸ਼ੀਨਾਂ ਆ ਗਈਆਂ ਹਨ, ਜਿਸ ਨਾਲ ਮੰਡੀ ਵਿੱਚ ਬੰਦ ਪਏ ਸੀਵਰੇਜ਼ ਸਿਸਟਮ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਾਮਾਂ ਮੰਡੀ ਨੂੰ ਨਮੂਨੇ ਦਾ ਸ਼ਹਿਰ ਬਣਾ ਦਿਆਂਗੇ। ਇਸ ਮੌਕੇ ਦਰਸ਼ਨ ਸਿੰਘ ਸੰਧੂ, ਪ੍ਰਧਾਨ ਿਸ਼ਨ ਕੁਮਾਰ ਕਾਲਾ, ਕੌਂਸਲਰ ਤੇਲੂ ਰਾਮ ਲਹਿਰੀ, ਪਿੰਦਰ ਕਣਕਵਾਲ ਯੂਥ ਹਲਕਾ ਪ੍ਰਧਾਨ, ਕੌਂਸਲਰ ਮਨੋਜ ਸਿੰਗੋ, ਕੌਂਸਲਰ ਬੰਤਾ ਸਿੰਘ ਚੱਠਾ, ਅ੍ਰਮਤਪਾਲ ਅੰਬੂ, ਤਰਸੇਮ ਨਾਗਰ, ਕਾਲਾ ਸ਼ਰਮਾਂ, ਨਿੱਕਾ ਰਾਮ ਬਾਂਸਲ ਆਦਿ ਹਾਜ਼ਰ ਸਨ।