ਜ਼ੀਰਾ ( ਸ਼ਤੀਸ਼ ਵਿੱਜ):- ਕੁਲਬੀਰ ਸਿੰਘ ਜ਼ੀਰਾ ਨੇ ਵਿਧਾਇਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲਣ ਤੇ ਕਿਹਾ ਕਿ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ।ਕੁਲਬੀਰ ਜ਼ੀਰਾ ਨੇ ਕਿਹਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਫੈਸਲੇ ਨੂੰ ਵਾਪਸ ਲਿਆਂ ਜਾਵੇ ਜਿਸ ਨੂੰ ਕੈਬਨਿਟ ਨੇ ਦੋ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਮਨਜ਼ੂਰ ਕੀਤਾ ਸੀ ਮੈ ਇਸ ਕੈਬਨਿਟ ਫੈਸਲੇ ਦਾ ਵਿਰੋਧ ਕਰਦਾ ਹਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੂਨਮਜੀਤ ਕੌਰ ਪੁਤਰੀ ਸ. ਬਲਵਿੰਦਰ ਸਿੰਘ ਵਾਸੀ ਰਟੌਲ ਬੇਟ , ਜ਼ੀਰਾ ਜਿਸ ਦੀ ਪੜ੍ਹਾਈ ਐਮ. ਏ ਪੰਜਾਬੀ, ਗੇਮ ਸੋਫਟ ਬਾਲ ਵਿੱਚ ਨੈਸ਼ਨਲ ਲੈਵਲ 7 ਵਾਰ , 4 ਗੋਲ੍ਡ ਮੈਡਲ, 2 ਸਲਿਵਰ ਮੈਡਲ, ਅਤੇ ਕੁਲ 42 ਮੈਡਲ ਜਿੱਤੇ ਹਨ। ਹੀਰਾ ਸਿੰਘ ਸੰਧੂ (ਵਿਕਲਾਂਗ ਬਾਡੀ ਬਿਲਡਰ) ਜੋ ਕਿ ਲਗਾਤਾਰ 2 ਵਾਰ ਏਸ਼ੀਆ ਚੈਂਪੀਅਨ ਬਣੇ। ਮਿਸਟਰ ਇੰਡੀਆਂ ਨੌਰਥ 2 ਵਾਰ ਰਹੇ ਅਤੇ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਜ਼ੀਰਾ ਮੰਡੀ ਵਿੱਚ ਚੋਣ ਪ੍ਰਚਾਰ ਲਈ ਆਏ ਤਾਂ ਹੀਰਾ ਸਿੰਘ ਸੰਧੂ ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਯੋਗ ਨੌਕਰੀ ਦਿਤੀ ਜਾਵੇਗੀ। ਮੈ ਪੁਰਜ਼ੋਰ ਸਿਫਾਰਿਸ਼ ਕਰਦਾ ਹਾਂ ਕਿ ਇਹੋ ਜਿਹੇ ਖਿਡਾਰੀ ਨੂੰ ਨੌਕਰੀ ਦੇ ਕੇ ਨਿਵਾਜਿਆ ਜਾਵੇ।