ਯੋਗ ਰਾਹੀਂ ਅਸੀਂ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਾਂ : ਐਮ.ਡੀ ਭੁਪਿੰਦਰ ਸਿੰਘ
ਰਾਮਾਂ ਮੰਡੀ, 22 ਜੂਨ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੇ ਪਿੰਡ ਜੱਜਲ ਵਿਖੇ ਸਥਿਤ ਸੇਂਟ ਜੇਵੀਅਰ ਸਕੂਲ ਵਿਖੇ ਸਕੂਲ ਪਿ੍ਰੰਸੀਪਲ ਨਿਤਿਸ਼ ਸੋਢੀ ਅਤੇ ਐਮ.ਡੀ ਸਰਦਾਰ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਅਧਿਆਪਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬੱਚਿਆਂ ਦੁਆਰਾ ਆਨ ਲਾਈਨ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਨ ਲਾਈਨ ਅਧਿਆਪਕ ਦੇ ਸਹਿਯੋਗ ਨਾਲ ਯੋਗ ਦੇ ਆਸਨ ਕੀਤੇ ਅਤੇ ਆਪਣੀਆਂ ਫੋਟੋ ਆਨਲਾਈਨ ਅਧਿਆਪਕਾ ਨੂੰ ਸ਼ੇਅਰ ਕੀਤੀਆ ਗਈਆਂ। ਇਸ ਦੌਰਾਨ ਸਕੂਲ ਪਿੰ੍ਰਸੀਪਲ ਨਿਤਿਸ਼ ਸੋਢੀ ਅਤੇ ਸਕੂਲ ਐਮ.ਡੀ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਯੋਗ ਹੀ ਹੈ, ਜਿਸ ਰਾਹੀਂ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਬਿਮਾਰੀਆਂ ਤੋਂ ਦੂਰ ਰਹਿ ਕੇ ਨਿਰੋਗੀ ਜੀਵਨ ਜੀ ਸਕਦੇ ਹਾਂ।
ਇਸ ਦੌਰਾਨ ਸਕੂਲ ਦੇ ਐਮ.ਡੀ ਸਰਦਾਰ ਭੁਪਿੰਦਰ ਸਿੰਘ ਨੇ ਸਟਾਫ ਅਤੇ ਬੱਚਿਆਂ ਨੂੰ ਯੋਗ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘ ਕੀਤੀ ਅਤੇ ਅੱਗੇ ਤੋਂ ਹੋਰ ਵੀ ਉਤਸ਼ਾਹ ਨਾਲ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪਿ੍ਰੰਸੀਪਲ ਨਿਤਿਸ਼ ਸੋਢੀ ਨੇ ਸਕੂਲ ਵਿਦਿਆਰਥੀਆਂ ਨੂੰ ਯੋਗ ਦਿਵਸ ਮੌਕੇ ਯੋਗ ਕਰਨ ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੋਗ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ।