ਕ੍ਰਾਂਤੀ ਕਲਾ ਮੰਚ ਰੋਪੜ ਨੇ ਕੋਰਿਓਗ੍ਰਾਫੀ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਕੀਤਾ ਜਾਗੁਰਕ
ਨੌਜਵਾਨਾਂ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨਾਲ ਜੁੜਨ : ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ
ਰਾਮਾਂ ਮੰਡੀ, 26 ਜੂਨ (ਪਰਮਜੀਤ ਲਹਿਰੀ) : ਆਈ.ਜੀ ਜਸਕਰਨ ਸਿੰਘ ਤੇ ਐਸ.ਐਸ.ਪੀ ਬਠਿੰਡ ਸਰਦਾਰ ਭੁਪਿੰਦਰਜੀਤ ਸਿੰਘ ਵਿਰਕ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾ ਹੇਠ ਡੀ.ਐਸ.ਪੀ ਤਲਵੰਡੀ ਸਾਬੋ ਮਨੋਜ ਗੋਰਸੀ ਅਤੇ ਐਸ.ਐਚ.ਓ ਰਾਮਾਂ ਪਰਵਿੰਦਰ ਸਿੰਘ ਸੇਖੋਂ ਦੀ ਵਿਸ਼ੇਸ਼ ਸ੍ਰਰਪਸਤੀ ਹੇਠ ਰਾਮਾਂ ਪੁਲਿਸ ਦੁਆਰਾ ਐਸ.ਐਸ.ਡੀ ਧਰਮਸਾਲਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਜਿੱਥੇ ਕ੍ਰਾਂਤੀ ਕਲਾ ਮੰਚ ਰੂਪਨਗਰ ਦੇ ਕਲਾਕਾਰਾਂ ਦੁਆਰਾ ਨਸ਼ਾ ਵਿਰੋਧੀ ਨਾਟਕ ਪੇਸ਼ ਕਰਕੇ ਵਿਸ਼ੇਸ਼ ਰੂਪ ਵਿਚ ਪਹੁੰਚੇ ਸ਼ਹਿਰ ਵਾਸੀ, ਸਮਾਜਸੇਵੀ ਸੰਸਥਾਵਾਂ ਅਤੇ ਪਿੰਡਾਂ ਤੋਂ ਆਏ ਪੰਚਾਂ, ਸਰਪੰਚਾਂ ਆਦਿ ਸੈਕੜੇ ਲੋਕਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕੀਤਾ ਅਤੇ ਨਸ਼ਾ ਨਾ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਕ੍ਰਾਂਤੀ ਕਲਾ ਮੰਚ ਵਲੋਂ ਪੇਸ਼ ਕੀਤੀ ਗਈ ਨਾਟਕ ਦੇ ਰੂਪ ਵਿਚ ਕੋਰਿਓਗ੍ਰਾਫੀ ਕਾਫੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਅਤੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ ਦੁਆਰਾ ਇਸ ਕੋਰਿਓਗ੍ਰਾਫੀ ਦੀ ਕਾਫੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਡੀ.ਐਸ.ਪੀ ਮਨੋਜ ਗੋਰਸੀ ਇਸ ਨਸ਼ਾ ਵਿਰੋਧੀ ਜਾਗਰੁਕਤਾ ਨਾਟਕ ਦੌਰਾਨ ਨਹੀਂ ਪਹੁੰਚ ਸਕੇ। ਐਸ.ਐਚ. ਓ ਰਾਮਾਂ ਨੇ ਵਿਸ਼ੇਸ਼ ਸੱਦੇ ਤੇ ਪਹੁੰਚੇ ਸਮੂਹ ਸ਼ਹਿਰ ਵਾਸੀਆਂ, ਪਿੰਡਾਂ ਤੋਂ ਆਏ ਸਰਪੰਚਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੈਂਬਰਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।
ਇਸ ਮੌਕੇ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਦੁਆਰਾ ਪੰਜਾਬ ਪੁਲਿਸ ਵਲੋਂ ਕ੍ਰਾਂਤੀ ਕਲਾ ਮੰਚ ਰੂਪਨਗਰ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਅਤੇ ਸਮਾਜਸੇਵੀ ਸੰਸਥਾਂਵਾਂ ਦੁਆਰਾ ਐਸ.ਐਚ.ਓ ਰਾਮਾਂ ਪਰਵਿੰਦਰ ਸਿੰਘ ਸੇਖੋਂ, ਸਬ ਇੰਸਪੈਕਟਰ ਗੁਰਜੰਟ ਸਿੰਘ ਇੰਚਾਰਜ ਪੁਲਿਸ ਚੌਂਕੀ ਰਿਫਾਇਨਰੀ, ਅਮ੍ਰਿਤਪਾਲ ਸਿੰਘ ਰੀਡਰ ਡੀ.ਐਸ.ਪੀ ਨੂੰ ਵਿਸ਼ੇਸ਼ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਚ.ਓ ਰਾਮਾਂ ਨੇ ਆਪਣੇ ਸਬੰਧਨ ਵਿਚ ਕਿਹਾ ਕਿ ਨਸ਼ਾ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ, ਜਿਸ ਤੇ ਸਾਨੂੰ ਲੋੜ ਹੈ ਕਾਬੂ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇੇ ਮੰਡੀ ਵਾਸੀਆਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ। ਇਸ ਕੌਂਸਲਰ ਤੇਲੂ ਰਾਮ ਲਹਿਰੀ ਨੇ ਕਿਹਾ ਕਿ ਰਾਮਾਂ ਪੁਲਿਸ ਵੱਲੋਂ ਜੋ ਨਸ਼ਾ ਛੁਡਾਉ ਜਾਗਰੁਕਤਾ ਸੈਮੀਨਾਰ ਲਗਾਇਆ ਹੈ, ਇਸ ਨਾਲ ਨੌਜਵਾਨਾਂ ਨੂੰ ਕਾਫੀ ਸੇਧ ਮਿਲੇਗੀ। ਇਸ ਮੌਕੇ ਕ੍ਰਿਸ਼ਨ ਕੁੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ ਨਗਰ ਕੌਂਸਲ ਰਾਮਾਂ, ਅਮਰਜੀਤ ਪਾਲ ਮਿੱਤਲ ਚੇਅਰਮੈਨ ਨਿਰੰਕਾਰੀ ਭਵਨ ਰਾਮਾਂ, ਐਮ.ਸੀ ਤੇਲੂ ਰਾਮ ਲਹਿਰੀ, ਅਸੋਕ ਸਿੰਗਲਾ ਸ਼ਹਿਰੀ ਪ੍ਰਧਾਨ ਕਾਂਗਰਸ, ਐਮ.ਸੀ ਮਨੋਜ ਕੁਮਾਰ ਸਿੰਗੋਂ, ਤਰਸੇਮ ਨਾਗਰ, ਅਮ੍ਰਿਤਪਾਲ, ਬੋਬੀ ਲਹਿਰੀ ਪ੍ਰਧਾਨ ਹੈਲਪਲਾਈਨ, ਬੋਬੀ ਸਿੰਗਲਾ, ਪੁਨੀਤ ਕੁਮਾਰ, ਡਾ.ਸੋਹਣ ਲਾਲ ਕਲਿਆਣੀ ਪ੍ਰਧਾਨ ਦੀ ਰਾਮਾਂ ਸਹਾਰਾ ਕਲੱਬ, ਰਮੇਸ਼ ਕੁਮਾਰ ਰਾਮਾਂ, ਤਰਸੇਮ ਮਲਕਾਣਾ, ਸਰਪੰਚ ਗੁਰਚੇਤ ਸਿੰਘ ਸੇਖੂ, ਸਰਪੰਚ ਰਣਜੀਤ ਸਿੰਘ ਬੰਗੀ ਦੀਪਾ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।