ਕਰੋਨਾ ਕਾਲ ਦੌਰਾਨ ਸਮਾਜਸੇਵੀਆਂ ਨੇ ਨਿਭਾਈ ਅਹਿਮ ਭੂਮਿਕਾ : ਡੀ.ਐਸ.ਪੀ


ਰਾਮਾਂ ਮੰਡੀ, 1 ਜੁਲਾਈ (ਪਰਮਜੀਤ ਲਹਿਰੀ)-ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾਂ ਰੋਟਰੀ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਵਿਜੇ ਕੁਮਾਰ ਲਹਿਰੀ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਡੀ.ਐਸ.ਪੀ ਤਲਵੰਡੀ ਸਾਬੋ ਮਨੋਜ ਗੋਰਸੀ ਅਤੇ ਐਸ.ਐਚ.ਓ ਰਾਮਾਂ ਪਰਵਿੰਦਰ ਸਿੰਘ ਸੇਖੋੋਂ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਕਰੋਨਾਂ ਮਹਾਂਮਾਰੀ ਦੌਰਾਨ ਮਰੀਜ਼ਾ ਦੇ ਇਲਾਜ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਦਿੱਤੀ ਗਈ। ਇਸ ਮੌਕੇ ਵਿਜੇ ਕੁਮਾਰ ਲਹਿਰੀ ਪ੍ਰਧਾਨ ਰੋਟਰੀ ਕਲੱਬ, ਸੈਕਟਰੀ ਕੇਵਲ ਕੁਮਾਰ ਸਿੰਗਲਾ, ਕੈਸ਼ੀਅਰ ਅਸ਼ੋਕ ਕੁਮਾਰ ਆਸ਼ੂ, ਡਾ. ਸੋਹਣ ਲਾਲ ਕਲਿਆਣੀ, ਪ੍ਰਧਾਨ ਕ੍ਰਿਸ਼ਨ ਕਾਲਾ, ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਅਤੇ ਡੀ.ਐਸ.ਪੀ ਮਨੋਜ ਗੋਰਸੀ ਨੇ ਰਾਸ਼ਟਰੀ ਡਾਕਟਰ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਵਧੀਆਂ ਸੇਵਾਵਾਂ ਦੇਣ ਬਦਲੇ ਐਸ.ਐਚ.ਓ ਰਾਮਾਂ, ਡੀ.ਐਸ.ਪੀ, ਸਮਾਜ਼ ਸੇਵੀ ਕਲੱਬ ਹੈਲਪਲਾਇਨ ਸੁਸਾਇਟੀ, ਰਾਮਾਂ ਸਹਾਰਾ ਕਲੱਬ, ਸ਼ਾਹਿਬਜਾਦਾ ਫ਼ਤਿਹ ਸਿੰਘ ਗਰੁੱਪ, ਲੋਕ ਭਲਾਈ ਸੇਵਾ ਸੰਮਤੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਲਹਿਰੀ, ਕੌਂਸਲਰ ਤੇਲੂ ਰਾਮ ਲਹਿਰੀ, ਫਰੰਟ ਲਾਇਨ ਵਰਕਰਾਂ ਅਤੇ ਸੀ.ਏ ਨੂੰ ਵਿਸ਼ੇਸ਼ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਕੁਮਾਰ ਟੀਨੂੰ ਲਹਿਰੀ ਪ੍ਰਧਾਨ ਰੋਟਰੀ ਕਲੱਬ, ਸੈਕਟਰੀ ਕੇਵਲ ਸਿੰਗਲਾ, ਕੈਸ਼ੀਅਰ ਅਸੋਕ ਕੁੁਮਾਰ ਗਰਗ ਆਸ਼ੂ, ਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਕੌਂਸਲਰ ਤੇਲੂ ਰਾਮ ਲਹਿਰੀ, ਵਿਜੇ ਲਹਿਰੀ ਪ੍ਰਧਾਨ ਆੜਤੀਆ, ਬੋਬੀ ਲਹਿਰੀ ਪ੍ਰਧਾਨ ਹੈਲਪਲਾਇਨ, ਡਾ. ਸੋਹਣ ਲਾਲ ਕਲਿਆਣੀ ਪ੍ਰਧਾਨ ਸਹਾਰਾ ਕਲੱਬ, ਵਿਨੋਦ ਜੈਨ, ਡਾ. ਵਿਜੇ ਚਲਾਣਾ, ਅਜੀਤ ਸਿੰਘ ਬੱਬੂ ਸਰਾਫ਼, ਸੰਗੀਤ ਗਰਗ, ਡਾ. ਕੇ.ਕੇ ਗੁਪਤਾ, ਡਾ.ਰਜ਼ਨੀਸ਼ ਲਹਿਰੀ, ਰਾਜ ਲਹਿਰੀ, ਮਨੋਜ ਗੋਇਲ, ਜੈਪਾਲ ਬਖਤੂ, ਅਸੋਕ ਕੁਮਾਰ ਬਖ਼ਤੂ, ਐਡਵੋਕੇਟ ਸੰਦੀਪ ਗਰਗ, ਗੁਰਿੰਦਰ ਸਿੰਘ ਮੱਕੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *