-ਐਸ ਡੀ ਐਮ ਨੇ ਵੈਕਸੀਨੇਸਨ ਲਗਵਾਉਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਲਾਏ ਵੈਕਸੀਨੇਟਡ ਦੇ ਸਟਿੱਕਰ
– ਮੁਹਿੰਮ ਤਹਿਤ ਜਿ਼ਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਲਗਾਏ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ
ਫ਼ਤਹਿਗੜ੍ਹ ਸਾਹਿਬ, 01 ਜੁਲਾਈ 2021 – ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੇਰਾ ਵਚਨ 100 ਫੀਸਦੀ ਟੀਕਾਕਰਨ ਮੁਹਿੰਮ ਤਹਿਤ ਸਬ ਡਵੀਜਨ ਫਤਹਿਗੜ੍ਹ ਸਾਹਿਬ ਦੇ ਪੰਜ ਪਿੰਡ ਮੂਲਾਪੁਰ ਕਲਾਂ, ਢੋਲੋ,ਮਾਜਰਾ ਨਿੱਧੇਵਾਲ, ਆਰਾਈਮਾਜਰਾ ਅਤੇ ਲੋਂਗੋਮਾਜਾਰਾਂ ਦੇ 45 ਸਾਲ ਤੋਂ ਵੱਧ ਉਮਰ ਦੇ 100 ਫੀਸਦੀ ਲੋਕਾਂ ਨੇ ਵੈਕਸੀਨੇਸਨ ਕਰਵਾ ਲਈ ਹੈ।
ਇਸ ਤੋਂ ਇਲਾਵਾਂ ਜਿਲ੍ਹੇ ਪਿੰਡ ਸ਼ਾਦੀਪੁਰ, ਭੱਟੀਆਂ ਅਤੇ ਮਾਧਵ ਮਿੱਲ ਅੰਬੇਮਾਜਰਾ ਦੇ ਲੋਕਾਂ ਨੇ ਵੀ 100 ਫੀਸਦੀ ਲੋਕਾਂ ਨੇ ਵੈਕਸੀਨੇਸਨ ਕਰਵਾ ਲਈ ਹੈ ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਫਤਹਿਗੜ ਸਾਹਿਬ ਡਾ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਬਾਕੀ ਰਹਿੰਦੇ ਪਿੰਡਾਂ ਦਾ 100 ਫੀਸਦੀ ਟੀਕਾਕਰਨ ਦਾ ਟੀਚਾ ਛੇਤੀ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਅੱਜ ਸਰਹਿੰਦ ਸ਼ਹਿਰ ਦੇ ਜਿਹੜੇ ਦੁਕਾਨਾਦਾਰਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਤੇ ਕਾਮਿਆਂ ਨੇ ਵੈਕਸੀਨੇਸਨ ਲਗਵਾ ਲਈ ਹੈ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਵੈਕਸੀਨੇਟਡ ਦੇ ਸਟਿੱਕਰ ਵੀ ਲਗਾਏ ਅਤੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਆਸ਼ਾ ਵਰਕਰਾਂ ਵੱਲੋ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ
ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਦੇ ਫਤਹਿਪੁਰ, ਗੁਰਦੁਆਰਾ ਸਾਹਿਬ ਅਮਲੋਹ, ਹਰਨਾ, ਹੰਸਾਲੀ ਸਾਹਿਬ,ਬਾਗੜੀਆਂ, ਪੰਜੋਲਾ, ਬਦੋਛੀ ਕਲਾਂ ਸਮੇਤ ਕਈ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ ਤਾਂ ਜੋ ਇਸ ਖ਼ਤਰਨਾਕ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ 02 ਜੁਲਾਈ ਨੂੰ ਰੁੜਕੀ, ਜਲਵੇੜੀ ਧੁੰਮੀ, ਮੰਢੋਰ, ਸਾਧੂਗੜ, ਰਾਮਗੜ ਸੈਣੀਆਂ, ਮਨਹੇੜਾ ਜੱਟਾਂ, ਮਿਤੀ 03 ਜੁਲਾਈ ਨੂੰ ਚੰਨੋ, ਖਰੌੜਾ, ਜਲਵੇੜੀ ਗਹਿਲਾਂ, ਤਰਖਾਣ ਮਾਜਰਾ, ਖੇੜੀ ਭਾਈ ਕੀ, ਰਾਜਿੰਦਰਗੜ੍ਹ, ਖੇੜਾ ਵਿਖੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾਵੇ।