ਖੁਸ਼ਬਾਜ ਸਿੰਘ ਜਟਾਣਾ ਵਲੋਂ ਤਲਵੰਡੀ ਸਾਬੋ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼

ਰਾਮਾਂ ਮੰਡੀ, 6 ਜੂਨ (ਪਰਮਜੀਤ ਲਹਿਰੀ) : ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਮੁੱਖ ਦਾਅਵੇਦਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਲੀਡਰ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਹਲਕਾ ਇੰਚਾਰਜ ਸਰਦਾਰ ਦੁਆਰਾ ਪਾਰਟੀ ਦੀ ਮਜਬੂਤੀ ਲਈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨਾਲ ਵਿਚਾਰ ਵਿਟਾਂਦਰਾ ਕਰਨਾ ਤੇਜ਼ ਕਰ ਦਿੱਤਾ ਗਿਆ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਖੁਸ਼ਬਾਜ ਸਿੰਘ ਜਟਾਣਾ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਵਰਕਰ ਉਤਾਵਲੇ ਹਨ। ਇਸ ਮੌਕੇ ਖੁਸ਼ਬਾਜ ਸਿੰਘ ਜਟਾਣਾ ਦੇ ਸਮਰਥਕ ਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ ਨਗਰ ਕੌਂਸਲ ਰਾਮਾਂ, ਤੇਲੂਰਾਮ ਲਹਿਰੀ ਕੌਂਸਲਰ ਰਾਮਾਂ, ਿਸ਼ਨ ਲਾਲ ਭਾਗੀਵਾਂਦਰ, ਜੀਤੂ ਭਾਗੀਵਾਂਦਰ, ਐਮ.ਸੀ ਤੇਲੂਰਾਮ ਲਹਿਰੀ, ਐਮ.ਸੀ ਮਨੋਜ ਕੁਮਾਰ ਸਿੰਗੋ, ਸਰਪੰਚ ਗੁਰਚੇਤ ਸਿੰਘ ਸੇਖੂ, ਸਰਪੰਚ ਅੰਗਰੇਜ ਸਿੰਘ ਪੱਕਾ, ਸਰਪੰਚ ਗੁਰਸ਼ਰਨ ਸਿੰਘ ਜੱਜਲ ਆਦਿ ਨੇ ਦੱਸਿਆ ਕਿ ਹਲਕਾ ਇੰਚਾਰਜ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਚ ਬਹੁਤ ਪਿਆਰ ਮਿਲ ਰਿਹਾ ਹੈ, ਜੋ ਕਿ ਹਲਕੇ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ। ਨੋਜਵਾਨ ਵਰਗ ਵੀ ਚਾਹੁੰਦਾ ਹੈ ਕਿ ਤਲਵੰਡੀ ਸਾਬੋ ਹਲਕੇ ਦੀ ਨੁਮਾਇੰਦਗੀ ਸਰਦਾਰ ਖੁਸਬਾਜ ਸਿੰਘ ਜਟਾਣਾ ਹੀ ਕਰਦੇ ਰਹਿਣ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਜਿੱਤ ਕੇ ਐਮ.ਐਲ.ਏ ਬਣਨ ਅਤੇ ਹਲਕੇ ਦੇ ਲੋਕਾਂ ਦੀ ਆਵਾਜ ਬਣ ਕੇ ਵਿਧਾਨ ਸਭਾ ਵਿਚ ਗੂੰਜੇ ਅਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੁਸ਼ਬਾਜ ਸਿੰਘ ਜਟਾਣਾ ਵਲੋਂ ਲਗਾਤਾਰਾ ਹਲਕੇ ਵਿਚ ਸਰਗਰਮੀਆਂ ਜਾਰੀ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਕਾਂਗਰਸ ਪਾਰਟੀ ਜੁਆਇੰਨ ਕਰ ਰਹੇ ਹਨ। ਨੌਜਵਾਨ ਵਰਗ ਸਮੇਤ ਹਰ ਵਰਗ ਕੇ ਲੋਕ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ।

ਇਸ ਮੌਕੇ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਅਕਾਲੀ ਦਲ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਖੁਸ਼ਬਾਜ ਸਿੰਘ ਜਟਾਣਾ ਅੱਜ ਰਾਮਾਂ ਮੰਡੀ ਨਗਰ ਕੌਂਸਲ ਦਫਤਰ ਵਿਖੇ ਪਹੰੁਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇਂ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਕਰਨਗੇਂ। ਇਸਤੋ ਂਿੲਲਾਵਾ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਦੁਆਰ ਰਾਮਾਂ ਮੰਡੀ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲੈਣਗੇਂ।

Click here to Download News

Leave a Reply

Your email address will not be published. Required fields are marked *