ਜੀਰਾ 07 ਜੁਲਾਈ (ਸਤੀਸ਼ ਵਿੱਜ)ਅੱਜ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਇਕਾਈ ਜ਼ੀਰਾ ਵੱਲੋਂ ਇਕ ਹੰਗਾਮੀ ਮੀਟਿੰਗ ਕੀਤੀ ਗਈ ।ਜਿਸ ਵਿੱਚ ਸਰਕਾਰ ਦੁਆਰਾ ਮੁਲਾਜ਼ਮ ਮਾਰੂ ਛੇਵੇਂ ਪੇ ਕਮਿਸ਼ਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।ਇਸ ਮੌਕੇ ਅਧਿਆਪਕ ਆਗੂ ਸੰਦੀਪ ਵਿਨਾਇਕ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਦੇ ਗਜਟ ਅਨੁਸਾਰ ਜਿਹੜੇ ਅਧਿਆਪਕ 15-1-15ਦੇ ਕਾਨੂੰਨ ਅਨੁਸਾਰ1/1/2016 ਤੋਂ ਬਾਅਦ ਭਰਤੀ ਹੋਏ ਹਨ ਉਨ੍ਹਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਅਤੇ ਪਰਵੇਸ਼ਨ ਪੀਰੀਅਡ ਦੌਰਾਨ ਮਿਲਣ ਵਾਲੇ ਲਾਭਾਂ ਤੋਂ ਵੀ ਵਾਂਝੇ ਰਹਿ ਰਹੇ ਹਨ ।ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਗਠਿਤ ਤਨਖਾਹ ਕਮਿਸ਼ਨ ਦੀ ਕਮੇਟੀ ਨੇ ਵਿੱਤ ਵਿਭਾਗ ਨੂੰ ਜੋ ਸਿਫਾਰਸ਼ਾਂ ਭੇਜੀਆਂ ਸਨ ਉਸ ਤੋਂ ਉਲਟ ਵਿੱਤ ਵਿਭਾਗ ਨੇ ਆਪ ਦੀ ਕਲਮ ਚਲਾ ਕੇ ਇਸ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਮਾਰੂ ਬਣਾ ਦਿੱਤਾ ਹੈ।ਇਸ ਦੇ ਨਾਲ ਹੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤਨਖਾਹ ਕਮਿਸ਼ਨ ਵਿੱਚ ਸੋਧ ਨਾ ਕੀਤੀ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਲੜਿਆ ਜਾਵੇਗਾ।
ਇਸ ਮੌਕੇ ਸੰਦੀਪ ਵਿਨਾਇਕ, ਕਮਲ ਚੌਹਾਨ ,ਰਾਜਿੰਦਰ ਸਿੰਘ ਹਾਂਡਾ, ਬਲਵਿੰਦਰ ਸਿੰਘ, ਰਾਜ ਸਿੰਘ, ਚੰਦ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਜੈਨਿੰਦਰ ਕੁਮਾਰ, ਰਾਜਿੰਦਰ ਕੌਰ, ਹਰਪ੍ਰੀਤ ਕੌਰ, ਹਰਵਿੰਦਰ ਕੌਰ , ਸੁਨੀਤਾ ਰਾਣੀ, ਦਲਜੀਤ ਕੌਰ , ਇੰਦਰ ਸਿੰਘ, ਪਰਨੀਤ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ ।