ਸਰਕਾਰ ਵੱਲੋਂ ਹਰ ਗਰੀਬ ਵਿਅਕਤੀ ਨੂੰ ਰਹਿਣ ਲਈ ਛੱਤ ਮਿਲੇਗੀ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 7 ਜੁਲਾਈ (ਪਰਮਜੀਤ ਲਹਿਰੀ)-ਸਥਾਨਕ ਨਗਰ ਕੌਂਸਲ ਦਫਤਰ ਵਿਖੇ ਸਾਦੇ ਸਮਾਗਮ ਦੌਰਾਨ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 58 ਲਾਭਪਾਤਰੀ ਪਰਿਵਾਰਾਂ ਨੂੰ ਸ਼ੈਕਸਨ ਪੱਤਰ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਖੁਸ਼ਬਾਜ ਜਟਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲਾਭਪਾਤਰੀ ਪਰਿਵਾਰਾਂ ਨੂੰ ਆਪਣੇ ਮਕਾਨਾਂ ਦੀ ਰਿਪੇਅਰ ਕਰਵਾਉਣ ਲਈ 1 ਲੱਖ 50 ਹਜ਼ਾਰ ਰੁਪਏ ਜਾਰੀ ਕੀਤੇ ਹਨ, ਜ਼ਿਨ੍ਹਾਂ ਦੇ ਅੱਜ ਸ਼ੈਕਸ਼ਨ ਪੱਤਰ ਵੰਡੇ ਗਏ ਹਨ, ਜਲਦੀ ਹੀ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਰੁਪਏ ਪਾ ਦਿੱਤੇ ਜਾਣਗੇ। ਜਟਾਣਾ ਨੇ ਮੰਡੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੋਈ ਗਰੀਬ ਪਰਿਵਾਰ ਇਸ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਖੁਸਬਾਜ਼ ਸਿੰਘ ਜਟਾਣਾ ਕਿਹਾ ਕਿ ਰਾਮਾਂ ਮੰਡੀ ਵਿੱਚ 4 ਕਰੋੜ ਦੀ ਗ੍ਰਾਂਟ ਨਾਲ ਵਿਕਾਸ ਕਾਰਜ਼ ਚੱਲ ਰਹੇ ਹਨ, ਜਿਸ ਵਿੱਚ ਰਾਮਸਰਾ ਰੋਡ ਤੇ ਸੀ.ਸੀ ਵਰਕ, ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਉਣਾਂ ਅਤੇ ਵਾਟਰ ਵਰਕਸ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਡੀ ਦੇ ਸੀਵਰੇਜ਼ ਨੂੰ ਸਾਫ ਕਰਨ ਲਈ ਜੈਟ ਮਸ਼ੀਨਾਂ ਆ ਗਈਆਂ ਹਨ, ਜਿਸ ਨਾਲ ਮੰਡੀ ਵਿੱਚ ਬੰਦ ਪਏ ਸੀਵਰੇਜ਼ ਸਿਸਟਮ ਦਾ ਪੱਕਾ ਹੱਲ ਹੋ ਜਾਵੇਗਾ।

ਇਸ ਮੌਕੇ ਪੀ.ਏ ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ ਮਾਨਵਾਲਾ, ਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ ਨਗਰ ਕੌਂਸਲ ਰਾਮਾਂ, ਐਮ.ਸੀ ਬੰਤਾ ਸਿੰਘ ਚੱਠਾ, ਸੁਖਦੇਵ ਸਿੰਘ ਕੌਲਧਰ ਕਾਰਜ਼ਸਾਧਕ ਅਫਸਰ, ਿਸ਼ਨ ਲਾਲ ਭਾਗੀਵਾਂਦਰ, ਐਮ.ਸੀ ਤੇਲੂ ਰਾਮ ਲਹਿਰੀ, ਜੇ.ਈ ਦੇਵਿੰਦਰ ਸ਼ਰਮਾਂ, ਨਰੇਸ਼ ਕੁਮਾਰ ਠੁਣੀਆ ਇੰਚਾਰਜ ਵਾਰਡ ਨੰਬਰ 11, ਐਮ.ਸੀ ਮਨੋਜ ਸਿੰਗੋ, ਐਮ.ਸੀ ਸੁਨੀਤਾ ਰਾਣੀ, ਬਾਬੂ ਸਿੰਘ ਕਲਰਕ, ਜਸਵਿੰਦਰ ਕੁਮਾਰ ਕਲਰਕ, ਰਜੇਸ਼ ਕੁਮਾਰ ਕਲਰਕ, ਸੁਨੀਲ ਕੁਮਾਰ ਕਲਰਕ, ਚੇਅਰਮੈਨ ਸੁਖਜੀਤ ਸਿੰਘ ਬੰਟੀ, ਸਰਪੰਚ ਗੁਰਚੇਤ ਸਿੰਘ ਸੇਖੂ, ਅਸ਼ੋਕ ਕੁਮਾਰ ਸਿੰਗਲਾ, ਤਰਸੇਮ ਨਾਗਰ, ਕਾਲਾ ਸ਼ਰਮਾਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *