ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ‘ਚ ਕੀਤੇ ਵਿਸਥਾਰ ਵਿੱਚ ਪੰਜਾਬ ਤੇ ਹਰਿਆਣਾ ਦੇ ਹੱਥ ਖ਼ਾਲੀ ਰਹੇ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਅਸਤੀਫ਼ੇ ਮਗਰੋਂ ਮੋਦੀ ਕੈਬਨਿਟ ਵਿੱਚ ਪੰਜਾਬ ਦੀ ਭਾਗੀਦਾਰੀ ਜਾਂਦੀ ਰਹੀ ਸੀ ਅਤੇ ਹੁਣ ਪੰਜਾਬ ਤੋਂ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ। ਇਸੇ ਤਰ੍ਹਾਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਦੇ ਅਹੁਦੇ ਤੋਂ ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਨਾਲ ਹਰਿਆਣਾ ਦੀ ਭਾਗੀਦਾਰੀ ਨੂੰ ਵੀ ਘੱਟ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਪੰਜਾਬ-ਹਰਿਆਣਾ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਕਰਨ ਕਰਕੇ ਕੇਂਦਰ ਸਰਕਾਰ ਨੇ ਮੰਤਰੀ ਮੰਡਲ ਵਿੱਚ ਇਨ੍ਹਾਂ ਦੋ ਸੂਬਿਆਂ ਦੇ ਕਿਸੇ ਵੀ ਸਾਂਸਦ ਨੂੰ ਕੋਈ ਮੰਤਰੀ ਪਦ ਨਾ ਦੇ ਕੇ ਆਪਣਾ ਰੋਸ ਜ਼ਾਹਿਰ ਕੀਤਾ ਹੈ।

ਗੌਰਤਲਬ ਹੈ ਕਿ ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਖ਼ਾਲੀ ਹੋਈ ਸੀਟ ਹਰਿਆਣੇ ਤੋਂ ਹੀ ਭਰੀ ਜਾਵੇਗੀ ਪਰ ਇਹ ਉਮੀਦ ਅਧੂਰੀ ਹੀ ਰਹੀ। ਇਸੇ ਤਰ੍ਹਾਂ 2022 ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਕੇਂਦਰੀ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਇੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ। ਸਿਆਸੀ ਹਲਕਿਆਂ ਵਿੱਚ ਆਸ ਪ੍ਰਗਟਾਈ ਜਾ ਰਹੀ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਸੋਮ ਪ੍ਰਕਾਸ਼ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦੇ ਕੇ ਭਾਜਪਾ ਪੰਜਾਬ ਵਿੱਚ ਆਪਣਾ ਵਿਗੜ ਰਿਹਾ ਅਕਸ ਸੁਧਾਰਨ ਦਾ ਯਤਨ ਕਰੇਗੀ ਅਤੇ ਖੇਤੀ ਕਾਨੂੰਨਾਂ ਕਾਰਨ ਵੱਧ ਰਹੇ ਰੋਹ ਦਰਮਿਆਨ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਦਾ ਯਤਨ ਕਰੇਗੀ ਪਰ ਇਨ੍ਹਾਂ ਸਭ ਸੰਭਾਵਨਾਵਾਂ ‘ਤੇ ਬੀਤੇ ਕੱਲ੍ਹ ਰੋਕ ਲੱਗ ਗਈ।

ਕੈਬਨਿਟ ਵਿਸਥਾਰ ’ਚ 43 ਨਵੇਂ ਮੰਤਰੀ ਹੋਏ ਸ਼ਾਮਿਲ
ਮੋਦੀ ਮੰਤਰੀ ਮੰਡਲ ਵਿਚ 15 ਕੈਬਨਿਟ, 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਸਰਵਾਨੰਦ ਸੋਨੋਵਾਲ, ਨਰਾਇਣ ਰਾਣੇ, ਜਯੋਤਿਰਾਦਿੱਤਿਆ ਸਿੰਧੀਆ ਸਮੇਤ ਕਈ ਨੇਤਾਵਾਂ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੀਤੇ ਗਏ ਸਹੁੰ ਚੁੱਕ ਸਮਾਰੋਹ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਰੇ ਕੈਬਨਿਟ ਤੇ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਰਾਸ਼ਟਰਪਤੀ ਭਵਨ ਵਿਚ ਪੀ. ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਆਗੂ ਮੌਜੂਦ ਸਨ। 

ਕੈਬਨਿਟ ਮੰਤਰੀ  
1 – ਨਰਾਇਣ ਰਾਣੇ
2 – ਸਰਵਾਨੰਦ ਸੋਨੋਵਾਲ
3 – ਡਾ. ਵਿਰੇਂਦਰ ਕੁਮਾਰ
4 – ਜੋਤੀਰਾਦਿਤਿਆ ਸਿੰਧੀਆ 
5 – ਰਾਮ ਚੰਦਰ ਪ੍ਰਤਾਪ ਸਿੰਘ (ਆਰ.ਸੀ.ਪੀ. ਸਿੰਘ)
6 – ਅਸ਼ਵਿਨੀ ਵੈਸ਼ਣਵ     
7 – ਪਸ਼ੂਪਤੀ ਕੁਮਾਰ ਪਾਰਸ 
8 – ਕਿਰੇਨ ਰਿਜੀਜੂ 
9 – ਰਾਜ ਕੁਮਾਰ ਸਿੰਘ 
10 – ਹਰਦੀਪ ਸਿੰਘ ਪੁਰੀ
11 – ਮਨਸੁਖ ਮਾਂਡਵੀਆ 
12 – ਭੂਪੇਂਦਰ ਯਾਦਵ  
13 – ਪੁਰਸ਼ੋਤਮ ਰੂਪਲਾ
14 – ਜੀ ਕਿਸ਼ਨ ਰੈੱਡੀ  
15 – ਅਨੁਰਾਗ ਸਿੰਘ ਠਾਕੁਰ 

ਰਾਜ ਮੰਤਰੀ  
1 – ਪੰਕਜ ਚੌਧਰੀ  
2  – ਅਨੁਪ੍ਰਿਆ ਸਿੰਘ ਪਟੇਲ
3  – ਡਾ. ਐੱਸ.ਪੀ. ਸਿੰਘ ਬਘੈਲ 
4 – ਰਾਜੀਵ ਸ਼ਿਵ 
5 – ਸ਼ੋਭਾ ਕਰਾਂਦਲਾਜੇ 
6 – ਭਾਨੂ ਪ੍ਰਤਾਪ ਸਿੰਘ ਵਰਮਾ 
7 – ਦਰਸ਼ਨਾ ਵਿਕਰਮ ਜਰਦੋਸ਼
8 – ਮੀਨਾਕਸ਼ੀ ਲੇਖੀ
9 – ਅੰਨਪੂਰਣਾ ਦੇਵੀ  
10 – ਏ. ਨਾਰਾਇਣਸਵਾਮੀ 
11 – ਕੌਸ਼ਲ ਕਿਸ਼ੋਰ 
12 – ਅਜੇ ਭੱਟ
13 – ਬੀ. ਐੱਲ. ਵਰਮਾ  
14 – ਅਜੇ ਕੁਮਾਰ 
15 – ਦੇਵੁਸਿੰਘ ਚੌਹਾਨ  
16 – ਭਗਵੰਤ ਖੁਬਾ
17 – ਕਪਿਲ ਮੋਰੇਸ਼ਵਰ ਪਾਟਿਲ
18 – ਪ੍ਰਤੀਮਾ ਭੌਮਿਕ 
19 – ਡਾ. ਸੁਭਾਸ਼ ਸਰਕਾਰ
20 – ਭਾਗਵਤ ਕਿਸ਼ਨ ਰਾਵ ਕਰਾਡ
21 – ਡਾ. ਰਾਜਕੁਮਾਰ ਰੰਜਨ ਸਿੰਘ  
22 – ਭਾਰਤੀ ਪ੍ਰਵੀਣ ਪਵਾਰ 
23 – ਵਿਸ਼ੇਸ਼ਵਰ ਟੂਡੂ
24 – ਸ਼ਾਂਤਨੁ ਠਾਕੁਰ  
25 – ਡਾ. ਮੁੰਜਾਪਾਰਾ ਮਹੇਂਦ੍ਰ  ਭਾਈ
26 – ਜਾਨ ਬਾਰਲਾ 
27 – ਡਾ. ਐੱਲ. ਮੁਰੂਗਨ 
28 – ਨਿਸ਼ਿਥ ਪ੍ਰਮਾਣੀਕ

Leave a Reply

Your email address will not be published. Required fields are marked *