ਚੰਗੇ ਅਧਿਆਪਨ ਕਾਰਜ ਲਈ ਪ੍ਰੋਫੈਸਰ ਅਮਨਦੀਪ ਕੌਰ ਨੂੰ ਮਿਲਿਆ ਸ਼੍ਰੀ ਹੇਮ ਕੁਵਰ ਅਵਾਰਡ
ਰਾਮਾ ਮੰਡੀ, 8 ਜੁਲਾਈ (ਪਰਮਜੀਤ ਲਹਿਰੀ) : ਬੀਤੇ ਦਿਨੀਂ ਸਥਾਨਕ ਤਪਾਚਾਰੀਆ ਹੇਮ ਕੁੰਵਰ ਆਰ ਡੀ ਜੈਨ ਗਰਲਜ਼ ਕਾਲਜ ਰਾਮਾ ਮੰਡੀ ਵਿਖੇ ਉਪ ਪਰਿਵਰਤਨੀ ਡਾ ਰਵੀ ਰਸ਼ਮੀ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਡਾ ਰਵੀ ਰਸ਼ਮੀ ਜੀ ਮਹਾਰਾਜ ਜੀ ਨੇ ਸਮੂਹ ਪ੍ਰਬੰਧਕੀ ਅਤੇ ਅਧਿਆਪਨ ਸਟਾਫ ਨੂੰ ਕਾਲਜ ਵਾਸਤੇ ਲਗਨ ਅਤੇ ਮਿਹਨਤ ਨਾਲ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਵੀ ਉੱਜਵਲ ਬਣਾਇਆ ਜਾ ਸਕੇ। ਪਹਿਲਾਂ ਤੋਂ ਚੱਲ ਰਹੀ ਰੀਤ ਅਨੁਸਾਰ ਕਾਲਜ ਲਈ ਵਧੀਆ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ।ਜਿਸ ਵਿਚ ਚੰਗੇ ਅਧਿਆਪਨ ਕਾਰਜ ਲਈ ਅਸਿਸਟੈਂਟ ਪ੍ਰੋ ਅਮਨਦੀਪ ਕੌਰ ਨੂੰ ਤੀਸਰਾ ਤਪਾਚਾਰੀਆ ਸ੍ਰੀ ਹੇਮ ਕੁੰਵਰ ਐਵਾਰਡ ਦਿੱਤਾ ਗਿਆ ਜਿਹੜਾ ਕਿ ਸ੍ਰੀ ਮਦਨ ਲਾਲ ਜੀ ਮੱਲਵਾਲਾ ਦੁਆਰਾ ਸਪਾਂਸਰ ਕੀਤਾ ਗਿਆ ਅਤੇ ਵਧੀਆ ਪ੍ਰਬੰਧਕੀ ਕਾਰਜ ਲਈ ਸਕੂਲ ਪ੍ਰਿੰਸੀਪਲ ਸ੍ਰੀ ਪਵਨ ਕੁਮਾਰ ਬਾਂਸਲ ਜੀ ਨੂੰ ਡਾ ਰਵੀ ਰਸ਼ਮੀ ਜੀ ਐਵਾਰਡ ਦਿੱਤਾ ਗਿਆ ਜਿਸ ਨੂੰ ਕਿ ਐਡਵੋਕੇਟ ਸ੍ਰੀ ਮੱਖਣ ਲਾਲ ਜੀ ਦੁਆਰਾ ਸਪਾਂਸਰ ਕੀਤਾ ਗਿਆ ।
ਇਸ ਮੌਕੇ ਕਾਲਜ ਡਾਇਰੈਕਟਰ ਡਾ ਤ੍ਰਿਪਤੀ ਜੈਨ , ਪ੍ਰੈਜ਼ੀਡੈਂਟ ਸ਼੍ਰੀ ਮਦਨ ਲਾਲ ਮੱਲਵਾਲਾ, ਕਾਲਜ ਵਾਈਸ ਪ੍ਰੈਜ਼ੀਡੈਂਟ ਸ੍ਰੀ ਅਮਰਜੀਤ ਪਾਲ ਮਿੱਤਲ, ਕਾਲਜ ਫਾਇਨਾਂਸ ਸੈਕਟਰੀ ਐਡਵੋਕੇਟ ਮੱਖਣ ਲਾਲ ਜੀ, ਕਾਲਜ ਪ੍ਰਿੰਸੀਪਲ ਗਗਨਦੀਪ ਕੌਰ ਧਾਲੀਵਾਲ ਅਤੇ ਸਮੂਹ ਕਾਲਜ ਸਟਾਫ ਮੈਂਬਰ ਹਾਜ਼ਰ ਸਨ ।