ਮਾਨਸਾ- ਅੱਜ ਮਾਨਸਾ ਵਿਖੇ ਲਗਭਗ ਸ਼ਾਮ ਸਾਢੇ ਛੇ ਵਜੇ ਜਗਦੀਸ਼ ਗੋਇਲ ਕੰਪਨੀ ਨੇੜੇ ਬੱਸ ਸਟੈਂਡ ਵਿਖੇ ਬਹੁਤ ਵੱਡਾ ਸੀ.ਐੱਨ.ਜੀ ਧਮਾਕਾ ਹੋਇਆ। ਪੈਟਰੋਲ ਪੰਪ ‘ਤੇ ਆਲਟੋ ਕਾਰ ‘ਚ ਸੀ.ਐਨ.ਜੀ. ਗੈਸ ਭਰਵਾਉਣ ਸਮੇਂ ਕਾਰ ਦਾ ਸਿਲੰਡਰ ਫਟ ਗਿਆ, ਧਮਾਕੇ ਵਿਚ ਗੈਸ ਪਾਉਣ ਵਾਲਾ ਕਰਿੰਦਾ ਦਫ਼ਤਰ ਦੀ ਛੱਤ ਨਾਲ ਵੱਜ ਕੇ ਹੇਠਾਂ ਡਿੱਗ ਪਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗੱਡੀ ਵਿਚ ਜੋ ਕਿੱਟ ਫਿੱਟ ਕੀਤੀ ਹੋਈ ਸੀ ਉਹ ਇੱਕ ਗ਼ੈਰ ਮਨਜ਼ੂਰ ਸੁਦਾ ਕਿੱਟ ਸੀ ਜਿਸ ਨਾਲ ਕਾਰ ਦੇ ਮਾਲਕ ਤੋਂ ਇਲਾਵਾ ਤਿੰਨ ਬੰਦੇ ਹੋਰ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ। । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਚੀਥੜੇ ਉੱਡ ਗਏ ਦੂਸਰੇ ਪਾਸੇ ਜੋ ਕਾਰ ਉਸ ਦੇ ਪਿੱਛੇ ਖੜ੍ਹੀ ਸੀ ਉਸ ਦਾ ਵੀ ਬਹੁਤ ਵੱਡਾ ਨੁਕਸਾਨ  ਹੋਇਆ।

Leave a Reply

Your email address will not be published. Required fields are marked *