ਵੱਡੇ ਬਹੁਮਤ ਨਾਲ ਮੁੜ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 13 ਜੁਲਾਈ (ਪਰਮਜੀਤ ਲਹਿਰੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ, ਜਿਸ ਕਰਕੇ ਪੰਜਾਬ ਦੇ ਸੂਝਵਾਨ ਵੋੋਟਰ ਵੱਡੇ ਬਹੁਮਤ ਨਾਲ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਨੇ ਰਾਮਾਂ ਮੰਡੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ। ਇਸ ਮੌਕੇ ਖੁੁਸ਼ਬਾਜ ਜਟਾਣਾ ਨੇ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਕਾਰਨ ਲੋਕ ਬਾਦਲ ਪਰਿਵਾਰ ਨੂੰ ਕਦੇ ਮਾਫ਼ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ, ਜਿਸ ਤੋਂ ਲੋਕਾਂ ਦਾ ਹੁਣ ਮੋਹ ਭੰਗ ਹੋ ਚੁੱਕਾ ਹੈ। ਜਟਾਣਾ ਨੇ ਕਿਹਾ ਰਾਮਾਂ ਮੰਡੀ ਵਿੱਚ ਸਿਰਫ਼ ਕਾਂਗਰਸ ਸਰਕਾਰ ਦੇ ਰਾਜ ਵਿੱਚ ਵਿਕਾਸ ਹੋਇਆ ਹੈ ਅਤੇ ਹੁਣ ਵੀ ਮੰਡੀ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ਼ ਚੱਲ ਰਹੇ ਹਨ।

ਇਸ ਮੌਕੇ ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ ਮਾਨਵਾਲਾ, ਪ੍ਰਧਾਨ ਿਸ਼ਨ ਕੁਮਾਰ ਕਾਲਾ, ਕੌਂਸਲਰ ਤੇਲੂ ਰਾਮ ਲਹਿਰੀ, ਕੌਸਲਰ ਸੁਨੀਤਾ ਸ਼ਰਮਾਂ, ਿਸ਼ਨ ਲਾਲ ਭਾਗੀਵਾਂਦਰ, ਜੀਤੂ ਭਾਗੀਵਾਂਦਰ, ਰਘੂ ਗਰਗ ਪ੍ਰਧਾਨ ਯੂਥ ਸ਼ਹਿਰੀ ਕਾਂਗਰਸ, ਕੌਂਸਲਰ ਮਨੋਜ ਸਿੰਗੋ, ਚੇਅਰਮੈਨ ਸੁਖਜੀਤ ਸਿੰਘ ਬੰਟੀ, ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ, ਅਸੋਕ ਸਿੰਗਲਾ, ਕਾਲਾ ਸ਼ਰਮਾਂ ਤੋਂ ਇਲਾਵਾ ਸੁਖਦੇਵ ਸਿੰਘ ਕੌਲਧਰ ਕਾਰਜ਼ਸਾਧਕ ਅਫਸਰ, ਜੇਈ ਦੇਵਿੰਦਰ ਸ਼ਰਮਾਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *