ਕਿਤਾਬਾਂ ਮਨੁੱਖੀ ਜੀਵਨ ਨੂੰ ਸੰਵਾਰਨ ਲਈ ਮੁੱਖ ਰੋਲ ਅਦਾ ਕਰਦੀਆਂ ਹਨ -ਸਰਾਂ 

ਜੀਰਾ 13 ਜੁਲਾਈ( ਸਤੀਸ਼ ਵਿਜ ਦਿਲਬਾਗ ਢਿੱਲੋਂ ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਫਿਰੋਜ਼ਪੁਰ ਦੇ ਸਕੂਲਾਂ ਵਿਚ ਮੈਡਮ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ  ਫਿਰੋਜ਼ਪੁਰ ਦੀ ਅਗਵਾਈ ਵਿੱਚ ਲਾਇਬਰੇਰੀ ਲੰਗਰ ਲਗਾਇਆ ਗਿਆ। ਜਿਸ ਤਹਿਤ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਜ਼ੀਰਾ ਵਿੱਚ ਵਿਦਿਆਰਥੀਆਂ ਅਧਿਆਪਕਾਂ ਅਤੇ ਜ਼ੀਰਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਲਾਇਬਰੇਰੀ ਲੰਗਰ ਰਾਹੀਂ 2000 ਹਜ਼ਾਰ ਦੇ ਕਰੀਬ ਸਾਹਿਤਕ ਕਿਤਾਬਾਂ ਵੰਡੀਆਂ ਗਈਆਂ।ਇਸ ਮੌਕੇ ਸਕੂਲ ਦੇ ਅਧਿਆਪਕਾਂ ਵੱਲੋਂ ਕਿਤਾਬਾਂ ਦਾ ਸਟਾਲ ਸਕੂਲ ਦੇ ਮੇਨ ਗੇਟ ਅਤੇ ਸਕੂਲ ਕੈਂਪਸ ਦੇ ਅੰਦਰ 12 ਦੇ ਕਰੀਬ ਸਟਾਲ ਲਗਾ ਕੇ ਕਿਤਾਬਾਂ ਵੰਡੀਆਂ।ਸਕੂਲ ਵਿਚ ਸਾਹਿਤਕ ਕਿਤਾਬਾਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੇ ਪੂਰਾ ਉਤਸ਼ਾਹ ਵਿਖਾਇਆ।  ਲਾਇਬਰੇਰੀ ਲੰਗਰ ਨੂੰ ਵੇਖਣ ਲਈ ਮੈਡਮ ਕੁਲਵਿੰਦਰ ਕੌਰ ਡੀ ਈ ਓ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।ਜੀਵਨ ਮੱਲ ਸਕੂਲ ਵਿਚ ਡਾ: ਰਛਪਾਲ ਸਿੰਘ ਨਗਰ ਕੌਂਸਲ ਪ੍ਰਧਾਨ ਜ਼ੀਰਾ ਵਿਸ਼ੇਸ਼ ਤੌਰ ਤੇ ਲਾਇਬਰੇਰੀ ਲੰਗਰ ਵਿਚ ਪਹੁੰਚੇ।ਉਨ੍ਹਾਂ ਵੱਲੋਂ ਵੀ ਸਾਹਿਤਕ ਕਿਤਾਬਾਂ ਪ੍ਰਾਪਤ ਕਰ ਕੇ  ਕਿਤਾਬਾਂ ਦੇ ਲੰਗਰ ਦੀ ਸ਼ਾਨ ਵਧਾਈ।

ਇਸ ਮੌਕੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਕਿਤਾਬਾਂ ਵਿਅਕਤੀ ਦੇ ਜੀਵਨ ਮਾਰਗ  ਨੂੰ ਚੰਗਾ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਪ੍ਰਧਾਨ ਡਾ: ਰਛਪਾਲ ਸਿੰਘ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਲਾਇਬਰੇਰੀ ਲੰਗਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਿੱਚ ਜਰਨੈਲ ਸਿੰਘ ਭੁੱਲਰ, ਅਮਰਜੀਤ ਸਿੰਘ ਸਨ੍ਹੇਰਵੀ, ਲੈਕਚਰਾਰ ਸਤੀਸ਼ ਮੋਹਨ ਦੇਵਗਨ, ਦਰਸ਼ਨ ਸਿੰਘ ਐੱਸਐੱਮਸੀ ਚੇਅਰਮੈਨ ਵੱਲੋਂ ਵੀ ਕਿਤਾਬਾਂ ਪੜ੍ਹਨ ਲਈ ਲਾਈਆਂ ਗਈਆਂ ।ਇਸ ਸਮੇਂ ਹਾਜ਼ਰ ਸਕੂਲ ਸਟਾਫ ਵਿੱਚ ਨਵੀਨ ਕੁਮਾਰ ਸਚਦੇਵਾ, ਗੁਰਮੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਬੈਂਸ,ਮੇਜਰ ਸਿੰਘ ,ਮੈਡਮ ਸੁਖਦੀਪ ਕੌਰ, ਮੈਡਮ ਸੰਦੀਪ ਕੌਰ, ਗੁਰਵਿੰਦਰ ਸਿੰਘ ਬਰਾੜ, ਦਿਲਪ੍ਰੀਤ ਸਿੰਘ, ਗੁਰਮੇਜ ਕੌਰ, ਸੁਨੀਤਾ ਸਚਦੇਵਾ, ਮਹਾਵੀਰ ਬਾਂਸਲ,  ਸੁਨੀਤਾ ਅਗਰਵਾਲ, ਮਨਮੋਹਨ ਕੌਰ, ਬਲਜੀਤ ਸਿੰਘ, ਮਨੀਸ਼ਾ ਸ਼ਰਮਾ,  ਸੁਖਪਾਲ ਕੌਰ, ਗੁਰਵਿੰਦਰ ਕੌਰ, ਕਿਰਨਦੀਪ ਕੌਰ, ਸੁਮਨ ਸਚਦੇਵਾ, ਮਾਨ ਸਿੰਘ, ਦੀਪਾਂਕਰ ਬਾਂਸਲ, ਅਜੇ ਕੁਮਾਰ, ਅਸ਼ਵਨੀ ਕੁਮਾਰ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ,  ਦਵਿੰਦਰ ਸਿੰਘ, ਸੰਜੀਵ ਕੁਮਾਰ, ਰਣਬੀਰ ਸਿੰਘ, ਬਲਜੀਤ ਸਿੰਘ,ਜਸਵੰਤ ਸਿੰਘ ਆਦਿ ਹਾਜ਼ਰ ਸਨ।

Click here to Download News

Leave a Reply

Your email address will not be published. Required fields are marked *