ਜਗਰਾਓਂ, 13 ਜੁਲਾਈ 2021 – ਬਿਜਲੀ ਦੀ ਕਿੱਲਤ ਨੂੰ ਲੈ ਕੇ  ਪੰਜਾਬ ਸਰਕਾਰ ਨੇ ਦਫ਼ਤਰਾਂ  ਦਾ ਸਮਾਂ 8 ਤੋਂ  2 ਕੀਤਾ ਹੋਇਆ ਹੈ ਅਤੇ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਏ ਸੀ  ਬੰਦ ਰੱਖਣ ਦੀ ਹੁਕਮ ਜਾਰੀ ਕੀਤੇ ਹੋਏ ਹਨ। ਪਰ ਬਿਜਲੀ ਮਹਿਕਮੇ  ਤੇ ਕੋਈ ਅਸਰ ਨਹੀਂ ਹੈ ਅਤੇ ਜਗਰਾਓਂ ਬਿਜਲੀ ਮਹਿਕਮੇ ਦੇ ਕੰਨ  ਤੇ ਕੋਈ ਜੂੰ  ਨਹੀਂ ਸਰਕਦੀ।  ਜਦੋਂ ਐਨ.ਸੀ.ਸੈਵਨ ਨਿਊਜ  ਦੀ ਟੀਮ ਵੱਲੋਂ ਬਿਜਲੀ ਦਫ਼ਤਰ ਦਾ ਦੌਰਾ  ਕੀਤਾ ਗਿਆ ਤਾਂ ਕਾਰਜਕਾਰੀ  ਇੰਜੀਨੀਅਰ ਗੁਰਪ੍ਰੀਤ  ਸਿੰਘ ਦਾ ਏ ਸੀ  ਚਲਦਾ ਸੀ। ਪੱਤਰਕਾਰਾਂ ਵੱਲੋਂ ਏ ਸੀ ਚਲਦੇ ਦੀ ਵੀਡੀਓ ਬਣਾਉਂਦੇ  ਵੇਖ ਕੇ ਕਾਰਜਕਾਰੀ ਅਫ਼ਸਰ ਬਾਹਰ ਚਲੇ ਗਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਏ ਸੀ ਬੰਦ ਕਰਨ ਦੇ ਹੁਕਮ ਹਨ ਅਤੇ ਤੁਸੀਂ ਏ ਸੀ ਚਲਾਇਆ ਹੋਇਆ ਹੈ ਤਾਂ  ਉਨ੍ਹਾਂ   ਨੇ ਕਿਹਾ ਮੈਨੂੰ ਨਵਿਆਂ ਹੁਕਮਾਂ ਦਾ ਪਤਾ ਨਹੀਂ  ਸੀ। ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਏ ਸੀ ਬੰਦ ਕਰ ਦਿੱਤਾ। ਜਦ ਇਸ ਸੰਬੰਧੀ ਮਨਮੋਹਨ ਕੌਸ਼ਕ ਨਾਲ ਗੱਲ ਕੀਤੀ ਗਈ ਤਾਂ  ਉਨ੍ਹਾਂ ਕਿਹਾ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਦਿਆਂਗੇ। 

Leave a Reply

Your email address will not be published. Required fields are marked *