ਚੰਡੀਗੜ੍ਹ 13 ਜੁਲਾਈ,2021: ਗੁਰਦਾਸਪੁਰ ਦੇ ਬਟਾਲਾ ਨੇੜੇ ਪੈਂਦੇ ਪਿੰਡ ਚਾਹਲ ਦਾ ਨੌਜਵਾਨ ਸਿਮਰਜੀਤ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਚ ਖੇਡਦਾ ਨਜ਼ਰ ਆਵੇਗਾ । ਸਿਮਰਜੀਤ ਦੀ ਚੋਣ ਭਾਰਤੀ ਪੁਰਸ਼ ਹਾਕੀ ਟੀਮ ਵਿਚ ਹੋਈ ਹੈ। ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ 11 ਖਿਡਾਰੀਆਂ ਨੂੰ ਥਾਂ ਮਿਲੀ ਹੈ। ਸਿਮਰਜੀਤ ਦੇ ਕੋਚ ਰਣਜੀਤ  ਸਿੰਘ ਵੀ ਚੋਣ ਹੋਣ ਤੇ ਖੁਸ਼ ਨੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਭਾਰਤੀ ਹਾਕੀ ਟੀਮ ਜ਼ਰੂਰ ਓਲੰਪਿਕ ਖੇਡਾਂ ਵਿਚੋਂ ਮੈਡਲ ਜਿੱਤ ਕੇ ਲਿਆਵੇਗੀ।

Leave a Reply

Your email address will not be published. Required fields are marked *