ਸਿੱਖਿਆ ਦਾ ਮੋਢੀ ਅਤੇ ਸਭ ਤੋਂ ਵੱਡਾ ਬਰਾਂਡ ਅਤੇ ਭਾਰਤ ਦੇ ਸਭ ਤੋਂ ਵਿਹਾਰਕ ਹਾੱਸਪੀਟੈਲਿਟੀ ਅਤੇ ਰਿਅਲ ਇਸਟੇਟ ਦੇ ਬਰਾਂਡ, ਐੱਮ.ਬੀ.ਡੀ. ਗਰੁੱਪ ਨੇ ਸਥਾਪਨਾ ਦਿਵਸ ਅਤੇ ਆਪਣੇ ਸੰਸਥਾਪਕ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਜੀ ਦੀ 10 ਜੁਲਾਈ 2021 ਨੂੰ 76ਵੀਂ ਵਰ੍ਹੇਗੰਢ ਮਨਾਈ। ਇਕ ਦੂਰਦਰਸ਼ੀ, ਸਿੱਖਿਅਕ, ਪ੍ਰਾਹੁਣਚਾਰੀ ਦੇ ਮਾਹਰ, ਬਦਲਾਓ ਲਿਆਉਣ ਵਾਲੇ, ਸ਼ਕਤੀਕਰਨ ਦੇ ਵਿਜੇਤਾ, ਪਰਉਪਕਾਰ ਕਰਨ ਨੂੰ ਸਦਾ ਉਤਸੁਕ, ਲੜਕੀਆਂ ਦੀ ਸਿੱਖਿਆ ਨੂੰ ਵਧਾਵਾ ਦੇਣ ਦੇ ਸਮਰਥਕ, ਇਕ ਮਹਾਨ ਹਸਤੀ ਅਤੇ ਸੋਨੇ ਦਾ ਦਿਲ ਰੱਖਣ ਵਾਲੇ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਜੀ ਦਾ ਨਾਮ ਐੱਮ.ਬੀ.ਡੀ. ਦੇ ਬਰਾਂਡ ਵਿਚ ਭਰੋਸਾ, ਵਿਸ਼ਵਾਸ, ਨਿਮਰਤਾ ਅਤੇ ਸੇਵਾ ਦੀ ਚੇਤਨਾ ਜਗਾਉਂਦਾ ਹੈ। ਹਰ ਸਾਲ ਆਉਣ ਵਾਲਾ ਇਹ ਸ਼ੁਭ ਦਿਨ ਐੱਮ.ਬੀ.ਡੀ. ਦੇ ਕਰਮਚਾਰੀਆਂ ਦੁਆਰਾ ਆਪਣੇ ਸੰਸਥਾਪਕ ਦੀ ਸੋਚ ਅਤੇ ਟੀਚੇ ਦੇ ਮੁਤਾਬਿਕ ਚੱਲਣ ਲਈ ਆਪਣੇ ਆਪ ਦੀ ਪੁਸ਼ਟੀ ਕਰਨ ਅਤੇ ਆਪਣੇ-ਆਪ ਨੂੰ ਇਸ ਦੇ ਲਈ ਸਮਰਪਿਤ ਕਰਨ ਵੱਜੋਂ ਮਨਾਇਆ ਜਾਂਦਾ ਹੈ। ਪਿਛਲੇ ਸਾਲ ਦੀ ਤਰ੍ਹਾਂ, ਇਹ ਸਮਾਗਮ ਇਸ ਸਾਲ ਵੀ ਮਹਾਂਮਾਰੀ ਕਾਰਨ ਵਰਚੁਅਲ ਹੋ ਗਿਆ ਅਤੇ online ਹੀ ਮਨਾਇਆ ਗਿਆ। ਪਰ ਇਹ ਬਿਲਕੁਲ ਵੀ ਐੱਮ.ਬੀ.ਡੀ. ਗਰੁੱਪ ਦੇ ਉਹਨਾਂ ਚਾਹਵਾਨਾਂ, ਸਰਪ੍ਰਸਤਾਂ, ਕਰਮਚਾਰੀਆਂ ਅਤੇ ਮੈਨੇਜਮੈਂਟ ਦੇ ਜੋਸ਼ ਅਤੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਿਆ, ਜਿਨ੍ਹਾਂ ਨੇ ਇਹ ਸਮਾਰੋਹ ਸਕਾਰਾਤਮਕਤਾ ਅਤੇ ਖੁਸ਼ੀ ਨਾਲ ਮਨਾਇਆ।

ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਸਿੱਖਿਆ ਦੀ ਤਾਕਤ ਨੂੰ ਬਦਲਾਉ ਅਤੇ ਸ਼ਕਤੀਕਰਨ ਦਾ ਸ਼ਸਤਰ ਮੰਨਦੇ ਸਨ। ਉਨ੍ਹਾਂ ਦਾ ਜੀਵਨ ਉਸ ਬਦਲਾਅ ਦੀ ਇਕ ਕਿਤਾਬ ਸੀ ਜੋ ਉਹ ਦੇਖਣਾ ਚਾਹੰੁਦੇ ਸਨ। ਉਹ ਜਾਣਦੇ ਸਨ ਕਿ ਇਹ ਟੀਚਾ ਬਹੁਤ ਵੱਡਾ ਹੈ, ਇਸ ਲਈ ਉਹਨਾਂ ਨੇ 1956 ਵਿਚ ਬਹੁਤ ਛੋਟੀ ਉਮਰ, ਆਪਣੀ ਕਿਸ਼ੋਰ ਅਵਸਥਾ ਦੇ ਸ਼ੁਰੂਆਤੀ ਸਾਲਾਂ ਵਿਚ ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਕੀਤੀ ਅਤੇ ਬਿਨਾਂ ਸ਼ੱਕ ਮਹਜ਼ 13 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇਕ ਕਿਤਾਬ ਜਨਰਲ ਐਜੂਕੇਸ਼ਨ ਨਾਮਕ ਖੁਦ ਲਿਖੀ ਅਤੇ ਉਸਦਾ ਪ੍ਰਕਾਸ਼ਨ ਵੀ ਖੁਦ ਕੀਤਾ। ਪਰ ਉਹ ਸਿਰਫ ਸਿੱਖਿਆ ਤਕ ਹੀ ਸੀਮਿਤ ਨਹੀਂ ਰਹੇ। ਕਿਤਾਬਾਂ ਅਤੇ ਛਪਾਈ e-ਸਿੱਖਿਆ ਤੋਂ ਲੈ ਕੇ ਹਾੱਸਪੀਟੈਲਿਟੀ, ਰਿਅਲਟੀ ਅਤੇ ਡਿਜ਼ਾਇਨ ਅਤੇ ਕਨਸਟਰੱਕਸ਼ਨ ਦੇ ਉਹਨਾਂ ਨੇ ਨਿਵੇਕਲੇ ਸੁਪਨੇ ਦੇਖੇ ਅਤੇ ਉਨ੍ਹਾਂ ਨੂੰ ਸੱਚ ਕਰਨ ਲਈ ਉਹਨਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਜਿਵੇਂ-ਜਿਵੇਂ ਉਹ ਵੱਧ ਤੋਂ ਵੱਧ ਪ੍ਰਾਪਤੀਆਂ ਕਰਦੇ ਗਏ, ਉਹਨਾਂ ਦੀ ਦੇਣ ਦੀ ਇੱਛਾ ਵੀ ਵੱਧਦੀ ਗਈ। ਉਹ ਆਪਣੀ ਕਿਸਮਤ ਨੂੰ ਬਹੁਤ ਵੱਡੇ ਪੱਧਰ ’ਤੇ ਆਪਣੀ ਐੱਮ.ਬੀ.ਡੀ. ਟੀਮ ਨਾਲ ਅਤੇ ਸਮਾਜ ਨਾਲ ਵੀ ਵੰਡਣਾ ਚਾਹੁੰਦੇ ਸਨ। ਇਹ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ ਕਿ ਦੂਸਰਿਆਂ ਦੀ ਮਦਦ ਕਰਨ ਨਾਲ ਹਮੇਸ਼ਾ ਸਕਾਰਾਤਮਕ ਰਸਤੇ ਖੁੱਲ੍ਹਦੇ ਹਨ।

ਪਿਛਲੇ ਸਾਲ ਜਦੋਂ ਵਿਦਿਆਰਥੀਆਂ ਨੂੰ ਘਰ ਰਹਿਣਾ ਪਿਆ ਅਤੇ ਸਿੱਖਿਆ ਅਤੇ ਪੜ੍ਹਾਈ ਵਿਚ, ਜਿਵੇਂ ਕਿ ਅਸੀਂ ਜਾਣਦੇ ਹਾਂ, ਬਦਲਾਓ ਆਇਆ, ਐੱਮ.ਬੀ.ਡੀ. ਗਰੁੱਪ ਨੇ AASOKA APPP ਸ਼ੁਰੂ ਕੀਤਾ ਜਿਸਨੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਪੜ੍ਹਾਈ ਸਮਗਰੀ ਮੁਹੱਈਆ ਕਰਵਾਈ––ਈ-ਕਿਤਾਬਾਂ, ਆਡੀਓ ਪਾਠ, ਵੀਡੀਓ ਪਾਠ ਅਤੇ online ਅਸੈਸਮੈਂਟਮ ਅਤੇ ਅਸਾਈਨਮੈਂਟਮ ਦੇ ਰੂਪ ਵਿਚ, ਜੋ ਉਨ੍ਹਾਂ ਨੂੰ ਪੜ੍ਹਾਈ ਵਿਚ ਉਸਾਰੂ ਅਤੇ ਦਿਲਚਸਪ ਢੰਗ ਨਾਲ ਧਿਆਨ ਦੇਣ ਵਿਚ ਮਦਦ ਕਰਦੀ ਹੈ। ਸਕੂਲਾਂ ਵਾਸਤੇ ALTS (Aasoka Learning and Teaching Solutions) ਵੀ ਤਿਆਰ ਕੀਤਾ ਗਿਆ; ਇਹ ਇਕ ਕਲਾਊਡ ਬੇਸਡ ਪਲੇਟਫ਼ਾਰਮ ਹੈ ਜੋ CBSE, ICSE / ISC ਅਤੇ ਵਿਭਿੰਨ ਸਟੇਟ ਬੋਰਡਸ ਦੇ ਪਾਠਕ੍ਰਮ ਦੇ ਨਾਲ ਸਾਰੇ ਵਿਦਿਅਕ, ਪ੍ਰਬੰਧਕੀ, ਸਿੱਖਣ ਅਤੇ ਸਿਖਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ‘‘ਪਿਛਲੇ ਸਾਲ, ਅਸੀਂ ALTS & AASOKA APP ਦੇ ਰੂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਵਿਕਲਪ ਦੇ ਕੇ ਚੁਣੌਤੀਆਂ ਤੋਂ ਉੱਪਰ ਉੱਠੇ ਹਾਂ। ਇਹਨਾਂ ਦੋਵਾਂ ਉਤਪਾਦਾਂ ਵਿਚ ਅਸੀਂ ਐਡਟੇਕ ਸਪੇਸ ਵਿਚ ਐੱਮ.ਬੀ.ਡੀ. ਪਰਿਵਾਰ ਦਾ ਉੱਜਵਲ ਭਵਿੱਖ ਦੇਖਦੇ ਹਾਂ,’’ ਐੱਮ.ਬੀ.ਡੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਹੋਤਰਾ ਕੰਧਾਰੀ ਜੀ ਨੇ ਕਿਹਾ।

ਉੱਤਰ, ਪੱਛਮ ਅਤੇ ਦੱਖਣ ਭਾਰਤ ਵਿਚ ਫੈਲੇ ਹੋਏ ਐੱਮ.ਬੀ.ਡੀ. ਗਰੁੱਪ ਦੇ ਹਾੱਸਪੀਟੈਲਿਟੀ ਅਭਿਆਨ, ਐੱਮ.ਬੀ.ਡੀ. ਸਟੀਨਬਰਗਰ ਅਤੇ ਐੱਮ.ਬੀ.ਡੀ. ਐਕਸਪ੍ਰੈਸ, ਸਨਮਾਨਜਨਕ ਤਰੀਕੇ ਨਾਲ ਅੱਗੇ ਵਧ ਰਹੇ ਹਨ। ‘‘ਅਸੀਂ ਨਿੱਘੀ ਭਾਰਤੀ ਹਾੱਸਪੀਟੈਲਿਟੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਸੇਵਾ ਪ੍ਰਦਾਨ ਕਰਦੇ ਹਾਂ––ਖੇਤਰਾਂ ਦੀ ਪਰੰਪਰਿਕ ਸ਼ਾਨ ਅਤੇ ਆਧੁਨਿਕ ਠਾਠ ਦਾ ਉਦਾਹਰਨਾਤਮਕ ਮਿਸ਼ਰਣ। ਸਾਡਾ ਲਗਜ਼ਰੀ ਹਾੱਸਪੀਟੈਲਿਟੀ ਬਰਾਂਡ ਐੱਮ.ਬੀ.ਡੀ. ਸਟੀਨਬਰਗਰ ਉਹ 250 ਕੀਸ ਦੇ ਨਾਲ ਮੁੰਬਈ ਵਿਚ, 320 ਕੀਸ ਦੇ ਨਾਲ ਬੈਂਗਲੁਰੂ ਵਿਚ ਅਤੇ 36 ਕੀਸ ਦੇ ਨਾਲ ਰਣਥੰਭੋਰ ਵਿਚ ਪਹਿਲਾਂ ਹੀ ਦਸਤਖਤ ਕੀਤੇ ਗਏ ਹਨ। ਭਾਰਤ ਦੀ ਕੀ ਮਾਰਕੀਟ ਵਿਚ ਪਰਵੇਸ਼ ਕਰਨ ਦੀ ਰਾਹ ਦੇਖ ਰਿਹਾ ਹੈ। ਸਾਡਾ ਨਿਵੇਕਲਾ ਪ੍ਰਵੇਸ਼ਕ ਐੱਮ.ਬੀ.ਡੀ. ਐਕਸਪ੍ਰੈਸ 950 ਕੀਸ ਦੇ ਨਾਲ ਪਹਿਲਾਂ ਤੋਂ ਹੀ ਦਸਤਖਤ ਕਰ ਚੁਕਾ ਹੈ, ਇਕ ਵਿਲਖਣ ਅੰਦਾਜ਼ ਜੋ ਦਰਮਿਆਨੀ ਮਾਰਕੀਟ ਦੇ ਸੈਗਮੈਂਟ ਵਿਚ ਗ੍ਰਾਹਕਾਂ ਨੂੰ ਇਕ ਤਜਰਬੇਕਾਰ ਹਾੱਸਪੀਟੈਲਿਟੀ ਦੀ ਪੇਸ਼ਕਸ਼ ਕਰਦਾ ਹੈ, ਉਸਨੇ ਦਿੱਲੀ ਐੱਨ.ਸੀ.ਆਰ, ਮੁੰਬਈ ਅਤੇ ਗੋਆ ਵਿਚ ਪ੍ਰਾਜੈਕਟ ਸਾਈਨ ਕੀਤੇ ਹਨ ਅਤੇ ਜਿਸਨੇ ਭਾਰਤ ਦੀਆਂ ਸਾਰੀਆਂ ਅਭਿਲਾਸ਼ੀ ਮਾਰਕੀਟਾਂ ਵਿਚ ਪ੍ਰਵੇਸ਼ ਕਰਨ ਦੀ ਰਾਹ ਦੇਖ ਰਿਹਾ ਹੈ।’ ਐੱਮ.ਬੀ.ਡੀ. ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਹੋਤਰਾ ਜੀ ਨੇ ਕਿਹਾ।

ਐੱਮ.ਬੀ.ਡੀ. ਗਰੁੱਪ ਦੇ ਫਾਊਂਡਰ ਦੇ ਅਖੰਡਤਾ, ਸੰਵੇਦਨਾ ਅਤੇ ਉਤਸ਼ਾਹ ਦੇ ਮਹੱਤਵਪੂਰਨ ਮੁੱਲ ਗਰੁੱਪ ਦਾ ਮਾਰਗਦਰਸ਼ਨ ਕਰਦੇ ਹਨ। ਦਇਆ ਅਤੇ ਉਦਾਰਤਾ ਦੀ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ, ਐੱਮ.ਬੀ.ਡੀ. ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਜੀ ਗਰੁੱਪ ਦੇ ਕਰਮਚਾਰੀਆਂ ਦੀ ਭਲਾਈ ਦੇ ਲਈ ਸਾਧਨ ਨਿਰੰਤਰ ਪ੍ਰਦਾਨ ਕਰਦੇ ਆ ਰਹੇ ਹਨ। ‘‘ਅਸੀਂ ਆਪਣੇ ਕਰਮਚਾਰੀਆਂ ਦੇ ਲਈ ਮੈਡੀਕਲ ਇਨਸ਼ੋਰੰਸ਼ ਕਵਰ ਨੂੰ ਦੁੱਗਣਾ ਕਰ ਦਿੱਤਾ ਹੈ ਤਾਂ ਕਿ ਉਹ ਸੁਰੱਖਿਅਤ ਰਹਿਣ ਅਤੇ ਉਹਨਾਂ ਵਿਚੋਂ ਕੋਈ ਵੀ ਸਹਾਇਤਾ ਜਾਂ ਸਾਧਨਾਂ ਦੀ ਕਮੀ ਦੇ ਚਲਦੇ ਇਲਾਜ ਅਤੇ ਦੇਖ-ਭਾਲ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਸਾਡੇ ਜਿਹੜੇ ਕਰਮਚਾਰੀ COVID ਦੀ ਜੰਗ ਹਾਰ ਗਏ ਹਨ, ਉਹਨਾਂ ਦੇ ਸ਼ੋਕ ਸੰਤਪਤ ਪਰਿਵਾਰਾਂ ਨੂੰ ਅਸੀਂ ਆਰਥਿਕ ਅਤੇ ਭਾਵਨਾਤਮਕ ਸਹਾਰਾ ਵੀ ਦਿਆਂਗੇ। ਅਸੀਂ ਸਕੂਲਾਂ ਨੂੰ ਮੁਫ਼ਤ ਡਿਜੀਟਲ ਸੰਸਾਧਨ ਅਤੇ ਆਨਲਾਈਨ ਟੀਚਰ ਟ੍ਰੇਨਿੰਗ ਉਪਲੱਬਧ ਕਰਵਾਈ ਹੈ ਤਾਂ ਜੋ ਸਿੱਖਿਅਣ ਤੇ ਪੜ੍ਹਾਉਣਾ ਨੂੰ ਨਿਰੰਤਰ ਯਕੀਨੀ ਬਣਾਇਆ ਜਾ ਸਕੇ,’’ ਐੱਮ.ਬੀ.ਡੀ. ਗਰੁੱਪ ਦੀ ਚੇਅਰਪਰਸਨ, ਸ੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਜੀ ਨੇ ਕਿਹਾ।

ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਦੇ ਦੌਰਾਨ ਵੀ ਐੱਮ.ਬੀ.ਡੀ. ਗਰੁੱਪ ਨੇ ਅੱਗੇ ਵੱਧਣਾ ਜਾਰੀ ਰੱਖਿਆ। ਜਿਵੇਂ ਹੀ ਸੰਚਾਲਨ WFH ਮੌਡ ਵਿਚ ਗਿਆ, ਸੇਵਾ ਅਤੇ ਵਪਾਰ ਨਾਲ ਸੰਬੰਧਤ ਵਿਤਰਣ, ਬਿਨਾਂ ਕਿਸੀ ਰੁਕਾਵਟ ਦੇ ਜਾਰੀ ਰਿਹਾ। ਸਮੇਂ ਦੀ ਸੀਮਾ ਦਾ ਉਲੰਘਣ ਕਦੇ ਨਹੀਂ ਕੀਤਾ ਗਿਆ। ਐੱਮਬੀਡੀਅਜ਼ (ਐੱਮ.ਬੀ.ਡੀ. ਗਰੁੱਪ ਦੇ ਕਰਮਚਾਰੀ ਆਪਣੇ ਆਪ ਨੂੰ ਇਸ ਤਰ੍ਹਾਂ ਸੰਬੋਧਤ ਕਰਦੇ ਹਨ) ਦੇ ਅਸਾਧਾਰਣ ਹੌਂਸਲੇ ਅਤੇ ਉੱਥਾਨਸ਼ੀਲਤਾ ਦਾ ਸਨਮਾਨ ਉਹਨਾਂ ਨੂੰ ਐੱਮ.ਬੀ.ਡੀ. ਹੀਰੋ ਦਾ ਉਹ ਪੁਰਸਕਾਰ ਦੇ ਕੇ ਕੀਤਾ ਗਿਆ ਜੋ ਕਿ ਉਹਨਾਂ ਕਰਮਚਾਰੀਆਂ ਦੀ ਮਹਾਨਤਾ ਦੀ ਝਲਕ ਦਾ ਸਨਮਾਨ ਕਰਦਾ ਹੈ ਜਿਹਨਾਂ ਨੇ ਚੁਣੌਤੀਆਂ ਦੇ ਬਾਵਜੂਦ ਵੀ ਸਹੀ ਕੰਮ ਕਰਨਾ ਜਾਰੀ ਰੱਖਿਆ।

ਐੱਮਬੀਡੀਅਨਜ਼ ਦੇ ਹੌਸਲੇ ਅਤੇ ਉਹਨਾਂ ਦੀ ਦਿ੍ਰੜ੍ਹਤਾ ਦੀ ਪ੍ਰਸ਼ੰਸਾ ਕਰਦੇ ਹੋਏ ਐੱਮ.ਬੀ.ਡੀ. ਗਰੁੱਪ ਦੀ ਚੇਅਰਪਰਸਨ ਸ੍ਰੀਮਤੀ ਸ਼ਤੀਸ ਬਾਲਾ ਮਲਹੋਤਰਾ ਜੀ ਨੇ ਕਿਹਾ, ‘‘ਅਸੀਂ ਉਸ ਚੁਣੌਤੀ ਤੋਂ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉਭਰੇ ਹਾਂ ਜੋ ਕਿ ਹੁਣ ਤੱਕ ਦੀ ਸਭ ਤੋਂ ਅਸਾਧਾਰਣ ਅਤੇ ਬੇਜੋੜ ਚੁਣੌਤੀ ਸੀ। ਅਸੀਂ ਆਪਣੀਆਂ ਅਤੇ ਦੂਸਰਿਆਂ ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਅਤੇ ਕਾਰਜ ਪ੍ਰਣਾਲੀ ਨੂੰ ਸਹੀ ਕਰਨ ਲਈ ਚੀਜ਼ਾਂ ਦਾ ਅਵਲੋਕਨ ਕੀਤਾ, ਵਿਸ਼ਲੇਸ਼ਣ ਕੀਤਾ, ਨਵੇਂ ਪਰਿਵਰਤਨ ਕੀਤੇ, ਕੁਝ ਸੁਧਾਰ ਕੀਤੇ ਅਤੇ ਇਸਦੀ ਸ਼ੁਰੂਆਤ ਕੀਤੀ। ਜੋਖਿਮ ਉਠਾਏ ਅਤੇ ਉਹਨਾਂ ਦੀ ਜ਼ਿੰਮੇਵਾਰੀ ਲਈ ਅਤੇ ਮਾਨਵੀ ਰੂਪ ਤੋਂ ਜੋ ਕੁਝ ਵੀ ਸੰਭਵ ਸੀ, ਉਹ ਸਭ ਕੀਤਾ ਤਾਂ ਜੋ ਕੰਮ ਚਲਦਾ ਰਹੇ ਅਤੇ ਇਸ ਤਰ੍ਹਾਂ ਅਸੀਂ ਚਲਦੇ ਰਹੇ ਕਿਉਂਕਿ ਇਹ ਹੀ ਜ਼ਿੰਦਗੀ ਹੈ।’’

ਅੱਜ ਐੱਮ.ਬੀ.ਡੀ. ਗਰੁੱਪ ਭਾਰਤ ਅਤੇ ਵਿਦੇਸ਼ਾਂ ਵਿਚ ਪਬਲਿਸ਼ਿੰਗ, ਹਾੱਸਪੀਟੈਲਿਟੀ, ਮਾੱਲਜ਼, ਰਿਅਲਟੀ, ਡਿਜ਼ਾਇਨ ਐਂਡ ਕਨਸਟਰੱਕਸ਼ਨ, ਪਿ੍ਰੰਟਿੰਗ, ਐਡ-ਟੈਕ, ਪੇਪਰ ਮੈਨਯੂਫ਼ੈਕਚਰਿੰਗ, ਨੋਟ ਬੁਕਸ, ਸਕਿਲ ਡਿਵੈਲਪਮੈਂਟ, ਕਪੈਸਅਟੀ, ਬਿਲਡਿੰਗ, ਐੱਕਸਪੋਰਟ, ਫੂਡ ਐਂਡ ਬੈੱਵਅਰਿਜ, ਰੈਜਇਡੈਨਸਿਜ਼ ਐਂਡ ਕਮਰਸ਼ੀਅਲ ਆਫਿਸ ਸਪੇਸ ਵਿਚ ਰੁਚੀ ਰੱਖਦਾ ਹੈ।

Leave a Reply

Your email address will not be published. Required fields are marked *