ਸੈਕੜੇ ਸ਼ਰਧਾਲੂਆਂ ਨੇ ਦਰਗਾਹ ਤੇ ਚੜਾਈਆਂ ਚਾਂਦਰਾ, ਮੰਗੀਆਂ ਮੁਰਾਦਾਂ

ਰਾਮਾਂ ਮੰਡੀ, 16 ਜੁਲਾਈ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੇ ਸ਼੍ਰੀ ਅੱਗਰਵਾਲ ਪੀਰਖਾਨਾ ਵਿਖੇ ਸ਼੍ਰੀ ਅੱਗਰਵਾਲ ਪੀਰਖਾਨਾ ਟਰੱਸਟ ਰਾਮਾਂ ਮੰਡੀ ਪੁਰਾਣਾ ਪੀਰਖਾਨਾ ਦੁਆਰਾ ਸਮੂਹ ਮੰਡੀ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਲੱਖਦਾਤਾ ਸਾਹਿਬ ਅਤੇ ਮੀਰਾ ਸਾਹਿਬ ਜੀ ਦਾ 42ਵਾਂ ਸਾਲਾਨਾ ਦੀਵਾਨ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਾਲਾਨਾ ਦੀਵਾਨ ਵਿਚ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸੈਕੜੇ ਸ਼ਰਧਾਲੂ ਨਤਮਸਤਕ ਹੋਏ ਅਤੇ ਪੀਰ ਦੀ ਦਰਗਾਹ ਤੇ ਚਾਂਦਰਾ ਚੜਾ ਕੇ ਮੁਰਾਦਾ ਮੰਗੀਆਂ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾ ਦੁਆਰਾ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਧਾਰਮਿਕ ਸੰਸਥਾਵਾਂ ਨੇ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਦੀ ਸੇਵਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੀ। ਇਸ ਮੌਕੇ ਪੀਰਖਾਨਾ ਦੀ ਭਜਨ ਮੰਡਲੀ ਦੁਆਰਾ ਪੀਰ ਲੱਖਦਾਤਾ ਸਾਹਿਬ ਅਤੇ ਮੀਰਾ ਸਾਹਿਬ ਜੀ ਦਾ 42ਵਾਂ ਸਾਲਾਨਾ ਨੂੰ ਸਮਰਪਿਤ ਗੁਨਗਾਨ ਕੀਤਾ ਗਿਆ।

ਇਸ ਮੌਕੇ ਪ੍ਰਬੰਧਕ ਕਮੇਟੀ ਦੁਆਰਾ ਆਏ ਹੋਏ ਸੈਕੜੇ ਸ਼ਰਧਾਲੂਆਂ ਲਈ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਤਰਸੇਮ ਚੰਦ, ਸੱਤਪਾਲ, ਸੈਕਟਰੀ ਸੰਗੀਤ ਗਰਗ, ਸੁਰਿੰਦਰਪਾਲ, ਸਰਪ੍ਰਸਤ ਗੋਰਾ ਲਾਲ, ਪ੍ਰਮੋਦ ਕੁਮਾਰ, ਸਤੋਸ਼ ਜੈਨ, ਵਿੱਕੀ ਸੋਨੀ ਪ੍ਰਧਾਨ ਪੀਰਖਾਨਾ ਲੰਗਰ ਕਮੇਟੀ, ਬਾਬਾ ਰਮਜਾਨ ਖਾਨ ਆਦਿ ਮੌਜੂਦ ਸਨ।

Click here to Download News

Leave a Reply

Your email address will not be published. Required fields are marked *