2022 ਦੀਆਂ ਚੋਣਾਂ ’ਚ ਕਾਂਗਰਸੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਰਣਜੀਤ ਸੰਧੂ

ਰਾਮਾਂ ਮੰਡੀ, 19 ਜੁਲਾਈ (ਪਰਮਜੀਤ ਲਹਿਰੀ)-ਆਲ ਇੰਡੀਆਂ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ’ਤੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਕੌਂਸਲ ਦਫਤਰ ਵਿਖੇ ਕਾਂਗਰਸੀ ਵਰਕਰਾਂ ਨੇ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਨਿਜ਼ੀ ਸਹਾਇਕ ਰਣਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਰਣਜੀਤ ਸਿੰਘ ਸੰਧੂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ’ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਵਿਅਕਤ ਕਰਦਿਆਂ ਕਿਹਾ ਕਿ ਨਵੋਜਤ ਸਿੰਘ ਸਿੱਧੂ ਦੇ ਸੁੂਬਾ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ।

ਇਸ ਮੌਕੇ ਦਰਸ਼ਨ ਸਿੰਘ ਸੰਧੂ ਮਾਨਵਾਲਾ, ਕ੍ਰਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਸਰਬਜੀਤ ਸਿੰਘ ਢਿੱਲੋ ਮੀਤ ਪ੍ਰਧਾਨ ਨਗਰ ਕੌਂਸਲ ਰਾਮਾਂ, ਕ੍ਰਿਸ਼ਨ ਲਾਲ ਭਾਗੀਵਾਂਦਰ, ਚੇਅਰਮੈਨ ਸੁਖਜੀਤ ਸਿੰਘ ਬੰਟੀ, ਬੇਅੰਤ ਸਿੰਘ ਬੰਗੀ ਚੇਅਰਮੈਨ ਬਲਾਕ ਸੰਮਤੀ, ਹਰਤੇਜ਼ ਸਿੰਘ ਮੱਲਵਾਲਾ ਬਲਾਕ ਪ੍ਰਧਾਨ, ਰਘੂ ਗਰਗ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਰਾਮਾਂ, ਕਾਂਗਰਸੀ ਲੀਡਰ ਅਤੇ ਐਮ.ਸੀ ਬੰਤਾ ਸਿੰਘ ਚੱਠਾ, ਕੌਂਸਲਰ ਮਨੋਜ ਕੁਮਾਰ ਸਿੰਗੋਂ, ਸਰਪੰਚ ਗੁਰਚੇਤ ਸਿੰਘ ਸੇਖੂ, ਜੀਤੂ ਭਾਗੀਵਾਂਦਰ, ਸਰਪੰਚ ਹਰਜਿੰਦਰ ਸਿੰਘ ਫੁੱਲੋਖਾਰੀ, ਨਰੇਸ਼ ਕੁਮਾਰ ਠੂਣੀਆ ਗੋਇਲ ਇੰਚਾਰਜ ਵਾਰਡ ਨੰਬਰ 11, ਸਰਪੰਚ ਬਲਵਿੰਦਰ ਸਿੰਘ ਮਲਕਾਣਾ, ਸਰਪੰਚ ਗੁਰਸ਼ਰਨ ਸਿੰਘ ਜੱਜਲ, ਸਰਪੰਚ ਰਣਜੀਤ ਸਿੰਘ ਬੰਗੀ ਦੀਪਾ, ਸਰਪੰਚ ਅੰਗਰੇਜ ਸਿੰਘ ਪੱਕਾ, ਤਰਸੇਮ ਨਾਗਰ, ਰਾਜੇਸ਼ ਗੋਲਡੀ ਪ੍ਰਧਾਨ ਟਰੱਕ ਯੂਨੀਅਨ ਅਦਿ ਹਾਜ਼ਰ ਸਨ।

Leave a Reply

Your email address will not be published. Required fields are marked *