2022 ਦੀਆਂ ਚੋਣਾਂ ’ਚ ਮੁੜ ਬਣੇਗੀ ਕਾਂਗਰਸੀ ਪਾਰਟੀ ਦੀ ਸਰਕਾਰ : ਸਿਮਰਤ ਕੌਰ ਧਾਲੀਵਾਲ
ਰਾਮਾਂ ਮੰਡੀ, 19 ਜੁਲਾਈ (ਲਹਿਰੀ)-ਆਲ ਇੰਡੀਆਂ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ’ਤੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿਚ ਬਠਿੰਡਾ ਜਿਲੇ ਵਿਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਜੈਜੀਤ ਸਿੰਘ ਜੋਹਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਠਿੰਡਾ ਵਿਖੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੂਬਾ ਪ੍ਰਧਾਨ ਨਿਯੁਕਤ ਹੋਣ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਸਿਮਰਤ ਕੌਰ ਧਾਲੀਵਾਲ ਉਪ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ, ਸੀਨੀਅਰ ਡਿਪਟੀ ਮੇਅਰ ਅਸ਼ੋਕ ਜੀ, ਬਠਿੰਡਾ ਸ਼ਹਿਰੀ ਪ੍ਰਧਾਨ ਅਰੁਣ ਵਧਾਵਣ, ਡਿਪਟੀ ਮੇਅਰ ਹਰਮੰਦਰ ਸਿੰਘ, ਦਫਤਰ ਇੰਚਾਰਜ ਸੱਗੂ ਸਾਹਿਬ, ਭੁਪਿੰਦਰ ਸਿੰਘ ਐਮ.ਸੀ, ਜਸਵੀਰ ਕੌਰ ਬੀ.ਸੀ ਵਿੰਗ, ਚੇਅਰਪਰਸਨ ਸਰੋਜ ਰਾਣੀ ਉਪ ਪ੍ਰਧਾਨ ਬਠਿੰਡਾ ਸ਼ਹਿਰੀ, ਸੋਨੀਆ ਮੈਂਬਰ ਐਂਟੀ ਨਾਰਕੋਟਿਕ ਸੈਲ, ਵੀਰਪਾਲ ਕੌਰ, ਕਾਂਤਾ ਸ਼ਰਮਾਂ ਜਨਰਲ ਸਕੱਤਰ ਪੰਜਾਬ, ਰਾਣੀ ਕੌਰ ਪ੍ਰਧਾਨ ਐਂਟੀਨਾਰੋਕਟਿਕ ਸੈਲ, ਸਾਰੇ ਐਮ.ਸੀ ਤੇ ਕਾਂਗਰਸੀ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਕਾਂਗਰਸ ਹਾਈ ਕਮਾਨ ਸੁਪਰੀਮੋ ਸ਼੍ਰੀਮਤੀ ਸੁਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਉਪ ਪ੍ਰਧਾਨ ਸਿਮਰਤ ਕੌਰ ਧਾਲੀਵਾਲ ਨੇ ਦੱਸਿਆ ਕਿ ਨਵੋਜਤ ਸਿੰਘ ਸਿੱਧੂ ਦੇ ਸੁੂਬਾ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ।