ਲਾਪਤਾ 7 ਸਾਲ ਦੀ ਲੜਕੀ ਨੂੰ ਅੱਧੇ ਘੰਟੇ ’ਚ ਲੱਭ ਕੇ ਕੀਤਾ ਪਰਿਵਾਰ ਹਵਾਲੇ
ਰਾਮਾਂ ਮੰਡੀ, 19 ਜੁਲਾਈ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾਂ ਪ੍ਰਧਾਨ ਬੋਬੀ ਲਹਿਰ ਦੀ ਅਗਵਾਈ ਵਿਚ ਕੰਮ ਕਰ ਰਹੀ ਟੀਮ ਰਾਮਾਂ ਮੰਡੀ ਨਿਵਾਸੀ ਇਕ ਪ੍ਰਦੇਸ਼ੀ ਪਰਿਵਾਰ ਲਈ ਉਸ ਸਮੇਂ ਮਸੀਹਾ ਬਣ ਕੇ ਆਈ ਜਦੋਂ ਉਨ੍ਹਾਂ ਦੀ ਕਰੀਬ 7 ਸਾਲ ਦੀ ਲਾਪਤਾ ਹੋਈ ਲੜਕੀ ਨੂੰ ਸਿਰਫ ਅੱਧੇ ਘੰਟੇ ਵਿਚ ਲੱਭ ਕੇ ਪੀੜ੍ਹਤ ਪਰਿਵਾਰ ਹਵਾਲੇ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਰਾਮਾਂ ਮੰਡੀ ਦੀ ਨਾਮਵਰ ਸਮਾਜਸੇਵੀ ਸੰਸਥਾਂ ਹੈਲਪਲਾਈਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਮਾਜਸੇਵੀ ਕੰਮਾਂ ਵਿਚ ਮੋਹਰੀ ਬਣ ਚੁੱਕੀ ਹੈ, ਨੂੰ ਦੁਪਹਿਰ ਕਰੀਬ 3:25 ਤੇ ਮਿੰਟ ਤੇ ਸੂਚਨਾਂ ਮਿਲੀ ਕਿ ਵਾਰਡ ਨੰਬਰ 13 ਵਿਚ ਰਹਿੰਦੇ ਇਕ ਪ੍ਰਦੇਸੀ ਪਰਿਵਾਰ ਦੀ 6 ਸਾਲ ਦੀ ਲੜਕੀ ਜੋ ਕਿ ਅਚਾਨਕ ਲਾਪਤਾ ਹੋ ਗਈ, ਜਿਸਨੂੰ ਲੱਭਣ ਲਈ ਉਸਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਥੱਕ ਹਾਰ ਕੇ ਆਖਿਰ ਰਾਮਾ ਮੰਡੀ ਦੀ ਹੈਲਪਲਾਈਨ ਸੁਸਾਇਟੀ ਪ੍ਰਧਾਨ ਬੋਬੀ ਲਹਿਰੀ ਨੂੰ ਇਸਦੀ ਸੂਚਨਾਂ ਦਿੱਤੀ, ਜਿਨ੍ਹਾ ਨੇ ਤੁਰੰਤ ਇਸ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ ਰਾਮਾਂ ਪੁਲਿਸ ਮੁਖੀ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ, ਏ.ਐਸ.ਆਈ ਕਰਮਜੀਤ ਸਿੰਘ ਨੂੰ ਇਸਦੀ ਸੂਚਨਾਂ ਦਿੱਤੀ ਅਤੇ ਹੈਲਪਲਾਈਨ ਦੀਆਂ ਕਰੀਬ 4 ਐਂਬੂਲੈਂਸਾਂ ਵਿਚ ਵਰਕਰਾਂ ਨੂੰ ਸਵਾਰ ਕੇ ਰਾਮਾਂ ਮੰਡੀ ਦੇ ਵੱਖ ਵੱਖ ਕੋਨਿਆਂ ਵਿਚ ਉਕਤ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਵਰਕਰਾਂ ਦੁਆਰਾ ਕੀਤੀ ਗਈ ਗਈ ਲੜਕੀ ਦੀ ਭਾਲ ਇਸ ਤਰ੍ਹਾ ਰੰਗ ਲਿਆਈ ਕਿ ਉਕਤ ਲਾਪਤਾ ਲੜਕੀ ਨੂੰ ਹੈਲਪਲਾਈਨ ਮੈਂਬਰਾਂ ਨੇ ਸਿਰਫ 30 ਮਿੰਟ ਵਿਚ ਲੱਭ ਕੇ ਪੁਲਿਸ ਦੀ ਹਾਜ਼ਰੀ ਵਿਚ ਲਾਪਤਾ ਲੜਕੀ ਨੂੰ ਸਬੰਧਤ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਜਿੱਥੇ ਪੀੜ੍ਹਤ ਪਰਿਵਾਰ ਨੇ ਜਿੱਥੇ ਆਪਣੀ ਲੜਕੀ ਦੇ ਮਿਲਣ ਦੀ ਖੁਸ਼ੀ ਜਾਹਿਰ ਕੀਤੀ ਅਤੇ ਉਥੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ, ਬੋਬੀ ਸਿੰਗਲਾ, ਰਿੰਕਾ, ਸ਼ਮੀ ਬਖਤੂ, ਸਾਜਨ ਮੱਕੜ, ਸ਼ੇਰੂ ਆਦਿ ਮੈਂਬਰਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।