ਸੁਖ-ਡੀ-ਕਾਰਬੋ ਸੈਂਟਰ ਤੇ ਲੋਕ ਗੱਡੀਆਂ ਨੂੰ ਕਰਵਾ ਰਹੇ ਘੱਟ ਰੇਟਾਂ ਤੇ ਕਾਰਬਨ ਮੁਕਤ
ਬਠਿੰਡਾ/ਰਾਮਾਂ ਮੰਡੀ, 26 ਜੁਲਾਈ : (ਪਰਮਜੀਤ ਲਹਿਰੀ) : ਹੁਣ ਆਪਣੀਆਂ ਕਾਰਾਂ, ਜੀਪਾਂ ਅਤੇ ਗੱਡੀਆਂ ਨੂੰ ਜਪਾਨੀ ਤਕਨੀਕ ਨਾਲ ਕਾਰਬਨ ਮੁਕਤ ਕਰਵਾਉਣਾ ਆਸਾਨ ਹੋ ਗਿਆ ਹੈ ਅਤੇ ਬਠਿੰਡਾ ਜਿਲ੍ਹੇ ਦੇ ਵਸਨੀਕ ਹੁਣ ਆਪਣੀਆਂ ਕਾਰਾਂ ਨੂੰ ਕਾਰਬਨ ਮੁਕਤ ਕਰਵਾ ਕੇ ਕਾਲੇ ਧੂਏ ਤੋਂ ਛੁਟਕਾਰਾ ਪਾ ਰਹੇ ਹਨ ਕਿਉਂਕਿ ਹੁਣ ਬਠਿੰਡਾ ਦੇ ਮੁਲਤਾਨੀਆ ਰੋਡ ਤੇ ਸੁਖ-ਡੀ-ਕਾਰਬੋ ਨਾਮ ਹੇਠ ਸੈਂਟਰ ਖੁੱਲ ਗਿਆ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਮਾਲਕ ਸੁਖਦੀਪ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਜੋ ਇਹ ਸੈਂਟਰ ਖੋਲਿਆ ਗਿਆ ਹੈ, ਇਸ ਸੈਂਟਰ ਤੇ ਜੋ ਲੋਕ ਆਪਣੀਆਂ ਕਾਰਾਂ, ਗੱਡੀਆ ਨੂੰ ਜਪਾਨੀ ਤਕਨੀਕ ਨਾਲ ਕਾਰਬਨ ਮੁਕਤ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰੀ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਵਾਜਬ ਰੇਟਾਂ ਤੇ ਗੱਡੀਆਂ ਨੂੰ ਕਾਰਬਨ ੁਮਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰਾਂ ਜਾਂ ਗੱਡੀਆਂ ਵਿਚੋਂ ਕਾਰਬਨ ਮੁਕਤ ਕਰਵਾਉਣ ਨਾਲ ਗੱਡੀਆਂ ਦੀ ਮਾਇਲੇਜ ਵੱਧਦੀ ਹੈ, ਕਾਲੇ ਧੂਏ ਤੋਂ ਛੁਟਕਾਰਾ ਮਿਲਦਾ ਹੈ, ਤੇਲ ਦੀ ਬੱਚਤ ਹੁੰਦੀ ਹੈ, ਪਿੱਕ ਅਪ ਵਿਚ ਵਾਧਾ ਹੁੰਦਾ ਹੈ ਅਤੇ ਇੰਜਨ ਵਾਈਬੇ੍ਰਸ਼ਨ ਅਵਾਜ ਵਿਚ ਕਮੀ ਆ ਜਾਂਦੀ ਹੈ।