ਕਾਂਗਰਸ ਯੂਥ ’ਤੇ ਕਿਸਾਨ ਵਿੰਗ ਦੇ ਅਹੁੱਦੇਦਾਰਾਂ ਨਾਲ ਕੀਤੀ ਹਲਕਾ ਪੱਧਰੀ ਮੀਟਿੰਗ
ਤਲਵੰਡੀ ਸਾਬੋ ਹਲਕੇ ਦਾ ਸਭ ਤੋਂ ਵੱਧ ਵਿਕਾਸ ਮੌਜੂਦਾ ਕਾਂਗਰਸ ਸਰਕਾਰ ਵਿਚ ਹੋਇਆ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 27 ਜੁਲਾਈ (ਪਰਮਜੀਤ ਲਹਿਰੀ)-ਸਥਾਨਕ ਸ਼ਹਿਰ ਦੀ ਐਸ.ਐਸ.ਡੀ ਧਰਮਸ਼ਾਲਾ ਵਿਖੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਯੂਥ ਕਾਂਗਰਸ ਅਤੇ ਕਿਸਾਨ ਵਿੰਗ ਦੇ ਅਹੱਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਕਾਂਗਰਸ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਹਲਕੇ ਵਿੱਚ ਪਿੰਡ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਸਾਰੇ ਪਾਰਟੀ ਵਰਕਰ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ਾ ਦੀ ਜਾਣਕਾਰੀ ਘਰ-ਘਰ ਪਹੁੰਚਾਉਣ ਅਤੇ ਹਲਕੇ ਵਿਚ ਆ ਰਹੀਆਂ ਮੁਸ਼ਕਿਲਾਂ ਦੀ ਜਾਣਕਾਰੀ ਵੀ ਲੈਣ, ਜਿਸ ਨਾਲ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ। ਜਟਾਣਾ ਨੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਲੋਕ ਭਲਾਈ ਕੰਮਾਂ ਵਿੱਚ ਜੁਟਣ ਲਈ ਕਿਹਾ। ਇਸ ਮੌਕੇ ਖੁਸਬਾਜ਼ ਜਟਾਣਾ ਨੇ ਕਿਹਾ ਤਲਵੰਡੀ ਸਾਬੋ ਹਲਕੇ ਦਾ ਸਭ ਤੋਂ ਵੱਧ ਵਿਕਾਸ ਮੌਜੂਦਾ ਕਾਂਗਰਸ ਸਰਕਾਰ ਵਿੱਚ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਾਜ ਵਿੱਚ ਦੇਸ਼ ਦੀ ਅਰਥਵਿਗਸਥਾ ਹਿੱਲ ਗਈ, ਜਿਸ ਕਾਰਨ ਕਾਰਨ ਬੇਰੁਜ਼ਗਾਰੀ ਵੱਧ ਗਈ। ਜਟਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਹਮੇਸ਼ਾ ਕਿਸਾਨ ਤੇ ਵਪਾਰੀ ਖੁਸਹਾਲ ਹੋਇਆ ਹੈ।

ਇਸ ਮੌਕੇ ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਰਘੂ ਗਰਗ ਸ਼ਹਿਰੀ ਯੂਥ ਪ੍ਰਧਾਨ, ਕੌਂਸਲਰ ਤੇੇਲੂ ਰਾਮ ਲਹਿਰੀ, ਕੌਂਸਲਰ ਸਰਬਜੀਤ ਸਿੰਘ ਰਾਮਾਂ, ਚੇਅਰਮੈਨ ਸੁਖਜੀਤ ਸਿੰਘ ਬੰਟੀ, ਸਰਪੰਚ ਅੰਗਰੇਜ ਸਿੰਘ ਪੱਕਾ, ਸਰਪੰਚ ਸਰਪੰਚ ਗੁਰਸ਼ਰਨ ਸਿੰਘ ਲੱਧਾ, ਸਰਪੰਚ ਭੋਲਾ ਸਿੰਘ ਸੁੱਖਲੱਧੀ, ਸਰਪੰਚ ਬਲਵਿੰਦਰ ਸਿੰਘ ਭੂੰਦੜ, ਸਰਪੰਚ ਗੁਰਚੇਤ ਸੇਖੂ, ਸਰਪੰਚ ਅੰਗਰੇਜ਼ ਸਿੰਘ ਪੱਕਾ, ਸਰਪੰਚ ਹਰਜਿੰਦਰ ਸਿੰਘ ਫੁੱਲੋਖਾਰੀ, ਸਰਪੰਚ ਬੂਟਾ ਸਿੰਘ ਕਣਕਵਾਲ, ਪ੍ਰੀਤਾ ਕਣਕਵਾਲ, ਮੇਲਾ ਸਿੰਘ ਰਾਮਸਰਾ, ਗਣੇਸ ਰਾਮਸਰਾ, ਸੁਖਮੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *