ਮੌੜ ਮੰਡੀ (ਜਸਵੀਰ ਔਲਖ):- ਮਿਹਨਤੀ ਇਮਾਨਦਾਰ ਅਧਿਕਾਰੀ ਦੇ ਨਾਂਅ ਨਾਲ ਜਾਣੇ ਜਾਦੇ ਦੀਪਕ ਸੇਤੀਆਂ ਜਿੰਨ੍ਹਾਂ ਨੇ ਬੀਤੇ ਦਿਨੀਂ ਨਗਰ ਕੌਸਲ ਮੌੜ ਮੰਡੀ ਵਿਖੇ ਬਤੌਰ ਕਾਰਜ ਸਾਧਕ ਅਫਸਰ ਦਾ ਅਹੁੱਦਾ ਸੰਭਾਲਿਆ ਸੀ, ਜਿੰਨ੍ਹਾਂ ਮੁਲਾਕਤ ਕਰਨ ਲਈ ਐਨਸੀ7 ਨਿਊਜ਼ ਚੈਨਲ ਦੇ ਬਿਊਰੋ ਚੀਫ ਜਸਵੀਰ ਔਲਖ ਨਗਰ ਕੌਸਲ ਮੌੜ ਮੰਡੀ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਕਾਰਜ ਸਾਧਕ ਅਫਸਰ ਦੀਪਕ ਸੇਤੀਆ ਨੂੰ ਕਾਰਜ ਸਾਧਕ ਅਫਸਰ ਬਣਨ ਤੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨਾਲ ਤਕਰੀਬਨ 1 ਘੰਟਾ ਅਹਿੰਮ ਚਰਚਾ ਵੀ ਕੀਤੀ। ਇਸ ਮੌਕੇ ਦੀਪਕ ਸੇਤੀਆ ਨਾਲ ਮੌੜ ਮੰਡੀ ਤੋਂ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਮਾਨ ਵੀ ਮੌਜੂਦ ਸਨ। ਪੱਤਰਕਾਰਾਂ ਨੂੰ ਦੀਪਕ ਸੇਤੀਆ ਤੇ ਸ. ਮਾਨ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜ ਉਨ੍ਹਾਂ ਦਾ ਮੁੱਖ ਏਜੰਡਾ ਨੇ, ਜਿੰਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀ ਖੁਸਹਾਲ ਜਿੰਦਗੀ ਬਤੀਤ ਕਰ ਸਕਣ। ਨਗਰ ਕੌਸਲ ਮੌੜ ਮੰਡੀ ਦੀ ਪ੍ਰਧਾਨ ਸੁਖਜੀਤ ਕੌਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਹੈ, ਤੇ ਕਾਂਗਰਸ ਦੇ ਰਾਜ ਵਿੱਚ ਹਮੇਸ਼ਾ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾਕਿ ਆਉਣ ਵਾਲੇ ਕੁਝ ਦਿਨਾਂ ‘ਚ ਹੀ ਨਗਰ ਕੌਸਲ ਮੌੜ ਵਲੋਂ ਵਿਕਾਸ ਦੇ ਰੁਕੇ ਕੰਮ ਚਾਲੂ ਕਰਵਾ ਕੇ ਸ਼ਹਿਰ ਨੂੰ ਅਤਿ ਸੰਦਰ ਦਿੱਖ ਦਿੱਤੀ ਜਾਵੇਗੀ।