ਭਾਰਤ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ‘ਚ ਘਟ ਆਉਣ ਦੇ ਬਾਵਜੂਦ ਕਈ ਦੇਸ਼ ਡੈਲਟਾ ਵੇਰੀਏਂਟ ਦੇ ਤੇਜ਼ੀ ਨਾਲ ਪ੍ਰਸਾਰ ਕਾਰਨ ਭਾਰਤ ‘ਤੇ ਟ੍ਰੈਵਲ ਬੈਨ ਵਧਾ ਰਹੇ ਹਨ। ਡੈਲਟਾ ਵੇਰੀਏਂਟ ਪਹਿਲੀ ਵਾਰ ਅਕਤੂਬਰ 2020 ‘ਚ ਭਾਰਤ ‘ਚ ਰਿਪੋਰਟ ਕੀਤਾ ਗਿਆ ਸੀ। ਡੈਲਟਾ ਵੇਰੀਏਂਟ ਹੁਣ 100 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਗਿਆ ਹੈ ਤੇ ਯੁਨਾਇਟਡ ਕਿੰਗਡਮ ਸਮੇਤ ਕਈ ਦੇਸ਼ਾਂ ‘ਚ ਕੋਵਿਡ-19 ਮਾਮਲਿਆਂ ‘ਚ ਫਿਰ ਤੋਂ ਵਾਧੇ ਦੇ ਸੰਭਾਵਿਤ ਕਾਰਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਵਿਦੇਸ਼ਾਂ ‘ਚ ਭਾਰਤੀ ਮਿਸ਼ਨ ਪਾਬੰਦੀਆਂ ਹਟਾਉਣ ‘ਤੇ ਜ਼ੋਰ ਦੇ ਰਹੇ ਹਨ।

ਸਾਊਦੀ ਅਰਬ : ਸਾਊਦੀ ਅਰਬ ਨੇ ਕਿਹਾ ਕਿ ਉਹ ਰੈੱਡ ਲਿਸਟ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਤੇ ਤਿੰਨ ਸਾਲ ਦਾ ਟ੍ਰੈਵਲ ਬੈਨ ਲਾਵੇਗਾ। ਇਸ ਲਿਸਟ ‘ਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਲਿਬਨਾਨ, ਪਾਕਿਸਤਾਨ, ਦੱਖਣੀ ਅਫਰੀਕਾ, ਤੁਰਕੀ, ਵੀਅਤਨਾਮ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਸੰਯੁਕਤ ਅਰਬ ਅਮੀਰਾਤ : ਸੰਯੁਕਤ ਅਰਬ ਅਮੀਰਾਤ ਨੇ ਵੀ ਭਾਰਤੀ ਫਲਾਇਟਾਂ ‘ਤੇ ਪਾਬੰਦੀਆਂ ਵਧਾ ਦਿੱਤੀਆਂ ਹਨ। ਏਤਿਹਾਦ ਏਅਰਵੇਜ਼ ਨੇ ਕਿਹਾ ਕਿ ਪਾਬੰਦੀਆਂ ਕਦੋਂ ਹਟਾਈਆਂ ਜਾਣਗੀਆਂ ਇਹ ਫਿਲਹਾਲ ਤੈਅ ਨਹੀਂ ਹੈ।

ਕੈਨੇਡਾ : ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਲਾਈ ਹੈ। ਜਦਕਿ ਭਾਰਤੀ ਕਿਸੇ ਤੀਜੇ ਡੈਸਟੀਨੇਸ਼ਨ ਰਾਹੀਂ ਕੈਨੇਡਾ ਪਹੁੰਚ ਸਕਦੇ ਹਨ।

ਫਿਲੀਪੀਨਸ : ਫਿਲੀਪੀਨਸ ਨੇ ਸ਼ੁੱਕਰਵਾਰ ਨੂੰ ਭਾਰਤ ਤੇ 9 ਹੋਰ ਦੇਸ਼ਾਂ ‘ਤੇ ਯਾਤਰਾ ਪਾਬੰਦੀਆਂ ਨੂੰ ਵਧਾ ਦਿੱਤਾ। ਕਿਉਂਕਿ ਉਹ ਲੌਕਡਾਊਨ ਪਾਬੰਦੀਆਂ ਨੂੰ ਵੀ ਫਿਰ ਤੋਂ ਲਾਗੂ ਕਰ ਰਿਹਾ ਹੈ।

ਫਰਾਂਸ ਨੇ ਭਾਰਤ ਨੂੰ ਰੈੱਡ ਲਿਸਟ ਤੋਂ ਹਟਾਇਆ
ਇਨ੍ਹਾਂ ਦੇਸ਼ਾਂ ਤੋਂ ਇਲਾਵਾ ਭਾਰਤੀ ਆਸਟਰੇਲੀਆ, ਬੰਗਾਲਦੇਸ਼, ਇੰਡੋਨੇਸ਼ੀਆ, ਇਟਲੀ, ਕੁਵੈਤ, ਨਿਊਜ਼ੀਲੈਂਡ, ਓਮਨ, ਸਿੰਗਾਪੁਰ ਆਦਿ ਦੀ ਯਾਤਰਾ ਨਹੀਂ ਕਰ ਸਕਦੇ। ਫਰਾਂਸ ਨੇ ਹਾਲ ਹੀ ‘ਚ ਭਾਰਤ ਨੂੰ ਰੈੱਡ ਲਿਸਟ ਤੋਂ ਹਟਾ ਦਿੱਤਾ ਹੈ ਤੇ ਫੁਲੀ ਵੈਕਸੀਨੇਟਡ ਭਾਰਤੀ ਹੁਣ ਫਰਾਂਸ ਦੀ ਯਾਤਰਾ ਕਰ ਸਕਦੇ ਹਨ। ਜਰਮਨੀ ਨੇ ਭਾਰਤ ਲਈ ਯਾਤਰਾ ਪਾਬੰਦੀਆਂ ‘ਚ ਵੀ ਢਿੱਲ ਦਿੱਤੀ ਹੈ।

ਯਾਤਰਾ ਪਾਬੰਦੀਆਂ ਦੇ ਕਾਰਨ
ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਮੌਟੇ ਤੌਰ ‘ਤੇ ਭਾਰਤੀ ਯਾਤਰੀਆਂ ‘ਤੇ ਪਾਬੰਦੀਆਂ ਲਾਉਣ ਵਾਲੇ ਦੇਸ਼ਾਂ ਦੇ ਦੋ ਕਾਰਨ ਹਨ। ਇਕ ਕਾਰਨ ਪਾਬੰਦੀ ਲਾਉਣ ਵਾਲੇ ਦੇਸ਼ ਦੀ ਕੋਵਿਡ-19 ਸਥਿਤੀ ਹੈ। ਉਦਾਹਰਨ ਦੇ ਤੌਰ ‘ਤੇ ਫਿਲੀਪੀਨਸ ਨੇ ਸ਼ੁੱਕਰਵਾਰ ਨੂੰ ਮਨੀਲਾ ਰਾਜਧਾਨੀ ਖੇਤਰ ‘ਚ ਲੌਕਡਾਊਨ ਲਾਇਆ ਹੈ ਤੇ ਯਾਤਰਾ ਪਾਬੰਦੀਆਂ ਵਧਾਉਣਾ ਉਸ ਦਾ ਹਿੱਸਾ ਹੈ। ਦੂਜਾ ਕੋਵਿਡ-19 ਦੇ ਡੈਲਟਾ ਵੇਰੀਏਂਟ ਦਾ ਪ੍ਰਸਾਰ।

ਵਿਦਿਆਰਥੀਆਂ ਲਈ ਕਈ ਦੇਸ਼ਾਂ ਨੇ ਦਿੱਤੀ ਢਿੱਲ
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਹਾਲ ਹੀ ‘ਚ ਸੰਸਦ ‘ਚ ਦੱਸਿਆ ਸੀ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਨੀਦਰਲੈਂਡ ਨੇ ਭਾਰਤੀ ਵਿਦਿਆਰਥੀਆਂ ਲਈ ਪਾਬੰਦੀਆਂ ‘ਚ ਢਿੱਲ ਦਿੱਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਹੁਣ ਤਕ ਅਮਰੀਕਾ, ਯੂਕੇ, ਕੈਨੇਡਾ, ਆਇਰਲੈਂਡ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਤੇ ਜੌਰਜੀਆ ਜਿਹੇ ਦੇਸ਼ਾਂ ਵੱਲੋਂ ਭਾਰਤੀ ਵਿਦਿਆਰਥੀਂ ਲਈ ਯਾਤਰਾ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਹੈ।

Leave a Reply

Your email address will not be published. Required fields are marked *