ਫਰਿਜ਼ਨੋ (ਕੈਲੀਫੋਰਨੀਆ) 8 ਅਗਸਤ,2021: ਅਮਰੀਕਾ ਨੇ ਅਫਗਾਨਿਸਤਾਨ ਵਿੱਚ ਰਹਿ ਰਹੇ ਅਮਰੀਕੀ ਲੋਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਵਾਪਸ ਆਉਣ ਲਈ ਕਿਹਾ ਹੈ। ਅਮਰੀਕੀਆਂ ਨੂੰ ਤੁਰੰਤ ਅਫਗਾਨਿਸਤਾਨ  ਛੱਡਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਅਤੇ ਸਟਾਫ ਦੀ ਕਮੀ ਦੇ ਕਾਰਨ ਕਾਬੁਲ ਵਿੱਚ ਅਮਰੀਕੀ ਅੰਬੈਸੀ ਦੁਆਰਾ ਉਨ੍ਹਾਂ ਦੀ ਮਦਦ ਕਰਨ ਦੀ ਸਮਰੱਥਾ ਬਹੁਤ ਹੀ ਘੱਟ ਹੈ। ਅੰਬੈਸੀ ਨੇ ਸ਼ਨੀਵਾਰ ਨੂੰ ਅਮਰੀਕੀਆਂ ਨੂੰ ਵਪਾਰਕ ਉਡਾਣਾਂ ‘ਤੇ  ਵਾਪਸੀ ਲਈ ਉਡਾਣ ਭਰਨ ਲਈ ਉਤਸ਼ਾਹਿਤ ਕਰਦਿਆਂ ਇੱਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਨਾਗਰਿਕਾਂ ਨੂੰ ਵਾਪਸੀ ਲਈ ਕਰਜ਼ੇ ਮੁਹੱਈਆ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਖਰੀਦਣ ਦੇ ਸਮਰੱਥ ਨਹੀਂ ਹਨ। ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਕਰਕੇ ਤਾਲਿਬਾਨ ਅੱਤਵਾਦੀ ਅਫਗਾਨ ਸ਼ਹਿਰਾਂ ‘ਤੇ ਹਮਲਾ ਕਰ ਰਹੇ ਹਨ। ਹੁਣ ਤੱਕ ਦੀ ਲੜਾਈ ਵਿੱਚ ਬਹੁਤ ਸਾਰੇ ਨਾਗਰਿਕ ਜ਼ਖਮੀ ਹੋਏ ਹਨ। ਲੋਕ  ਜ਼ਖਮੀਆਂ ਨੂੰ ਹਸਪਤਾਲਾਂ ਵਿੱਚ  ਲੈ ਕੇ ਜਾਣ ਦੇ ਵੀ ਸਮਰੱਥ ਨਹੀਂ ਹਨ। ਜਿਕਰਯੋਗ ਹੈ ਕਿ ਤਾਲਿਬਾਨ ਅਮਰੀਕੀ ਫੌਜਾਂ ਦੀ ਵਾਪਸੀ ਅਫਗਾਨਿਸਤਾਨ ਵਿੱਚ ਸੱਤਾ ਹਾਸਲ ਕਰਨ ਲਈ ਲੜ ਰਿਹਾ ਹੈ।

Leave a Reply

Your email address will not be published. Required fields are marked *