ਫਰਿਜ਼ਨੋ (ਕੈਲੀਫੋਰਨੀਆ) 8 ਅਗਸਤ,2021: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਕਈ  ਲੋਕਾਂ ਵੱਲੋਂ ਜਿਆਦਾ ਸੁਰੱਖਿਆ ਪ੍ਰਾਪਤ ਕਰਨ ਦੇ ਉਦੇਸ਼ ਨਾਲ ਬਿਨਾਂ ਕਿਸੇ ਸਰਕਾਰੀ ਮਨਜੂਰੀ ਦੇ ਕੋਰੋਨਾ ਵੈਕਸੀਨ ਦੀ ਤੀਜੀ ਬੂਸਟਰ ਖੁਰਾਕ ਪ੍ਰਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਰਕਾਰ ਨੇ ਫਿਲਹਾਲ ਵਾਇਰਸ ਦੇ ਵਿਰੁੱਧ ਬੂਸਟਰ ਸ਼ਾਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਪਰ ਕਈ ਅਣਗਿਣਤ ਅਮਰੀਕੀਆਂ ਨੇ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ। ਵੈਕਸੀਨ ਕੰਪਨੀ ਫਾਈਜ਼ਰ  ਬੂਸਟਰ ਸ਼ਾਟ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਦੀ ਮਨਜ਼ੂਰੀ ਲੈਣ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਸਿਹਤ ਅਧਿਕਾਰੀਆਂ ਅਨੁਸਾਰ ਫਿਲਹਾਲ ਟੀਕੇ ਦੀਆਂ ਦੋਵੇਂ ਖੁਰਾਕਾਂ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹਨ।

ਡਿਸ਼ੀਜ ਕੰਟ੍ਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੇ ਡੇਟਾਬੇਸ ਵਿੱਚ ਲੋਕਾਂ ਨੂੰ ਕੋਵਿਡ -19 ਟੀਕੇ ਦੀ ਤੀਜੀ ਖੁਰਾਕ ਪ੍ਰਾਪਤ ਕਰਨ ਦੇ 900 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ। ਸੀ ਡੀ ਸੀ ਡੇਟਾਬੇਸ ਵਿੱਚ ਇੱਕ 52 ਸਾਲਾਂ ਵਿਅਕਤੀ ਨੇ 14 ਜੁਲਾਈ ਨੂੰ ਕੈਲੀਫੋਰਨੀਆ ਦੀ ਇੱਕ ਫਾਰਮੇਸੀ ਤੋਂ ਇਹ ਕਹਿ ਕੇ ਤੀਜੀ ਖੁਰਾਕ ਪ੍ਰਾਪਤ ਕੀਤੀ ਸੀ ਕਿ ਉਸਨੂੰ ਕਦੇ ਵੀ ਟੀਕਾ ਨਹੀਂ ਲੱਗਿਆ ਅਤੇ ਪਛਾਣ ਦੇ ਤੌਰ ਤੇ ਡਰਾਈਵਰ ਲਾਇਸੈਂਸ ਦੀ ਬਜਾਏ ਆਪਣਾ ਪਾਸਪੋਰਟ ਪੇਸ਼ ਕੀਤਾ। ਪਰ ਜਦੋਂ ਫਾਰਮੇਸੀ ਨੇ ਮਰੀਜ਼ ਦੀ ਬੀਮਾ ਕੰਪਨੀ ਨਾਲ ਸੰਪਰਕ ਕੀਤਾ, ਤਾਂ ਪਤਾ ਲੱਗਾ ਕਿ ਉਸਨੂੰ ਮਾਰਚ ਵਿੱਚ ਦੋ ਖੁਰਾਕਾਂ ਲੱਗੀਆਂ ਸਨ। ਇਸਦੇ ਇਲਾਵਾ ਕਈ ਹੋਰ ਲੋਕਾਂ ਲਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

Leave a Reply

Your email address will not be published. Required fields are marked *