ਝੰਡਾ ਚੜਾਉਣ ਲਈ ਸ਼ੋਭਾ ਯਾਤਰਾ ਅਤੇ ਮਾਤਾ ਦੀ ਚੌਂਕੀ ਸ਼੍ਰੀ ਗੀਤਾ ਭਵਨ ’ਚ ਅੱਜ
ਰਾਮਾਂ ਮੰਡੀ, (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੀ ਸ਼੍ਰੀ ਗੀਤਾ ਭਵਨ ਕਮੇਟੀ ਰਾਮਾਂ ਅਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਰਾਮਾਂ ਦੁਆਰਾ ਸਾਂਝੇ ਰੂਪ ਵਿਚ ਮਾਂ ਚਿੰਤਪੁਰਨੀ ਧਾਮ ਵਿਖੇ 2 ਝੰਡੇ ਚੜਾਉਣ ਲਈ ਵਿਸ਼ੇਸ਼ ਜੱਥਾ ਕੱਲ੍ਹ ਸ਼੍ਰੀ ਦੁਰਗਾ ਮੰਦਰ ਰਾਮਾਂ ਅਤੇ ਸ਼੍ਰੀ ਗੀਤਾ ਭਵਨ ਰਾਮਾਂ ਤੋਂ ਰਵਾਨਾ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੀਤਾ ਭਵਨ ਰਾਮਾਂ ਦੇ ਪ੍ਰਧਾਨ ਮਦਨ ਲਾਲ ਬਾਂਸਲ, ਪੀ.ਆਰ.ਓ ਤਰਸੇਮ ਚੰਦ ਮਲਕਾਣਾ, ਸੈਕਟਰੀ ਸੰਗੀਤ ਗਰਗ ਅਤੇ ਮੀਤ ਪ੍ਰਧਾਨ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਮਾਂ ਚਿੰਤਪੁਰਨੀ ਵਿਖੇ ਝੰਡਾ ਚੜਾਉਣ ਲਈ ਵਿਸ਼ੇਸ਼ ਸ਼ੋਭਾ ਯਾਤਰਾ ਸ਼੍ਰੀ ਗੀਤਾ ਭਵਨ ਰਾਮਾਂ ਤੋਂ ਸ਼ਾਮ 4 ਵਜੇ ਰਵਾਨਾ ਹੋਵੇਗੀ, ਜੋ ਬਜ਼ਾਰਾਂ ਵਿਚੋਂ ਦੀ ਹੁੁੰਦੀ ਹੋਈ ਵਾਪਿਸ਼ ਸ਼੍ਰੀ ਗੀਤਾ ਭਵਨ ਵਿਖੇ ਸਮਾਪਤ ਹੋਵੇਗੀ। ਇਸ ਉਪਰੰਤ ਮਾਤਾ ਦੀ ਚੌਂਕੀ ਸ਼੍ਰੀ ਗੀਤਾ ਭਵਨ ਰਾਮਾਂ ਵਿਖੇ ਰਾਤ 8 ਵਜੇ ਰੱਖੀ ਗਈ ਹੈ, ਜਿਸ ਵਿਚ ਪੂਜਨ ਦੀ ਰਸਮ ਪੂਜਨ ਦੀ ਰਸਮ ਨਰਿੰਦਰ ਕੁਮਾਰ ਲਹਿਰੀ ਦੇ ਪਰਿਵਾਰ ਦੁਆਰਾ ਕੀਤੀ ਜਾਵੇਗੀ। ਇਸ ਉਪਰੰਤ 10 ਅਗਸਤ ਨੂੰ ਸਵੇਰੇ 4 ਵਜੇ ਵਿਸ਼ੇਸ਼ ਜੱਥਾ ਸ਼੍ਰੀ ਗੀਤਾ ਭਵਨ ਰਾਮਾਂ ਤੋਂ ਰਵਾਨਾ ਹੋਵੇਗਾ। ਇਸ ਸਬੰਧੀ ਪੁਜਾਰੀ ਕੈਲਾਸ਼ ਚੰਦ ਕੋਸ਼ਿਕ ਬਰਸਾਨਾ ਵਾਲਿਆਂ ਨੇ ਦੱਸਿਆ ਕਿ ਸਾਉਣ ਮਹੀਨੇ ਵਿਚ ਮਾਂ ਚਿੰਤਪੁਰਨੀ ਧਾਮ ਵਿਖੇ ਝੰਡਾ ਚੜਾਉਣ ਪਾਪ ਦੂਰ ਹੁੰਦੇ ਹਨ। ਧਾਮ ਵਿਖੇ ਝੰਡਾ ਚੜਾਉਣ ਨਾਲ ਘਰ ਵਿਚ ਸੁੱਖ ਸ਼ਾਂਤੀ, ਸਮਰੱਿਧੀ ਵਾਸ ਕਰਦੀ ਹੈ ਅਤੇ ਮਹਾਂਮਾਈ ਸ਼ਾਕਸ਼ਾਤ ਘਰ ਵਿਚ ਨਿਵਾਸ ਕਰਦੀ ਹੈ। ਇਸ ਮੌਕੇ ਪ੍ਰਧਾਨ ਮਦਨ ਲਾਲ ਬਾਂਸਲ, ਪੀ.ਆਰ.ਓ ਤਰਸੇਮ ਚੰਦ ਮਲਕਾਣਾ, ਅਸ਼ੋਕ ਕੁਮਾਰ ਸਿੰਗਲਾ ਮੀਤ ਪ੍ਰਧਾਨ, ਸੰਗੀਤ ਗਰਗ ਸੈਕਟਰੀ, ਵਿਕਾਸ ਸਿੰਗਲਾ ਮੈਂਬਰ, ਸਾਹਿਲ, ਰਾਜੂ, ਪੰਡਿਤ ਕੈਲਾਸ਼ ਚੰਦ ਕੋਸ਼ਿਕ ਬਰਸਾਨਾ ਵਾਲੇ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।