ਦੇਸ਼ ‘ਚ ਕੋਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਕਈ ਤਰ੍ਹਾਂ ਦੀ ਵੈਕਸੀਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਹੁਣ ਭਾਰਤ ਨੂੰ ਜਲਦ ਹੀ ਇਕ ਹੋਰ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਦੇਸ਼ ’ਚ ਜ਼ਾਇਡਸ ਕੈਡੀਲਾ (Zydus Cadila ) ਦੀ ਕੋਰੋਨਾ ਵੈਕਸੀਨ ਨੂੰ ਇਸੇ ਹਫਤੇ ਮਨਜ਼ੂਰੀ ਮਿਲ ਸਕਦੀ ਹੈ। ਇਸ ਤੋਂ ਬਾਅਦ Zydus Cadila ਵੈਕਸੀਨ ਦੇਸ਼ ’ਚ ਇਸਤੇਮਾਲ ਹੋਣ ਵਾਲੀ ਪੰਜਵੀਂ ਕੋਰੋਨਾ ਵੈਕਸੀਨ ਬਣ ਜਾਵੇਗੀ।

ਇਸ ਤੋਂ ਪਹਿਲਾਂ ਭਾਰਤ ’ਚ ਕੋਵਿਸ਼ੀਲਡ, ਕੋਵੈਕਸੀਨ, ਸਪੂਤਨਿਕ-ਵੀ (Covishield, Vaccine, Sputnik-V) ਤੇ ਹਾਲ ਹੀ ’ਚ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਵੀ ਮਨਜ਼ੂਰੀ ਮਿਲੀ ਹੈ।

ਜ਼ਾਇਡਸ ਕੈਡੀਲਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਵੈਕਸੀਨ 66.60 ਫ਼ੀਸਦੀ ਅਸਰਦਾਰ ਹੈ। ਤਿੰਨ ਡੋਜ਼ ਵਾਲੀ ਇਸ ਵੈਕੀਸਨ ਨੂੰ 4-4 ਹਫ਼ਤਿਆਂ ਦੇ ਅੰਤਰਾਲ ’ਤੇ ਦਿੱਤੀ ਜਾ ਸਕਦੀ ਹੈ। ਇਸ ਵੈਕਸੀਨ ਨੂੰ 2-8 ਡਿਗਰੀ ਤਾਪਮਾਨ ’ਤੇ ਸਟੋਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *