ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਿਹਤ ਮੰਤਰਾਲੇ ਅਤੇ ਆਈਸੀਐਮਆਰ ਨੇ ਕੋਵਿਡ 19 ਨਾਲ ਜੁੜੀਆਂ ਮੌਤਾਂ ਲਈ ‘ਅਧਿਕਾਰਿਤ ਦਸਤਾਵੇਜ਼’ ਜਾਰੀ ਕਰਨ ਲਈ ਗਾਈਡਲਾਈਨ ਬਣਾਈ ਹੈ।

ਕੇਂਦਰ ਦੀ ਗਾਈਡਲਾਈਨ ਅਨੁਸਾਰ ਜਿਨ੍ਹਾਂ ਮਰੀਜ਼ਾਂ ਦਾ ਕੋਰੋਨਾ ਟੈਸਟ ਆਰੀਟੀ ਪੀਸੀਆਰ, ਰੈਪਿਡ ਐਂਟੀਜਨ ਟੈਸਟ ਜਾਂ ਮਾਲਿਕਯੂਲਰ ਟੈਸਟ ਜ਼ਰੀਏ ਕੀਤਾ ਗਿਆ ਹੈ ਜਾਂ ਕਿਸੇ ਹਸਪਤਾਲ ਵਿਚ ਇਲਾਜ ਕਰਨ ਵਾਲੇ ਡਾਕਟਰ ਦੀ ਜਾਂਚ ਵਿਚ ਉਸ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੋਵੇ, ਉਸ ਨੂੰ ਵੀ ਕੋਰੋਨਾ ਪਾਜ਼ੇਟਿਵ ਮੰਨਿਆ ਜਾਵੇਗਾ।

ਗਾਈਡਲਾਈਨ ਮੁਤਾਬਕ ਜਿਨ੍ਹਾਂ ਮੌਤਾਂ ਨੂੰ ਕੋਵਿਡ 10 ਦੀ ਮੌਤ ਨਹੀਂ ਮੰਨਿਆ ਜਾਵੇਗਾ, ਉਨ੍ਹਾਂ ਵਿਚ ਜ਼ਹਿਰ, ਆਤਮਹੱਤਿਆ, ਹੱਤਿਆ ਅਤੇ ਦੁਰਘਟਨਾ ਕਾਰਨ ਹੋਈਆਂ ਮੌਤਾਂ ਸ਼ਾਮਲ ਹਨ। ਭਾਵੇਂ ਹੀ ਮੌਤ ਤੋਂ ਬਾਅਦ ਉਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੋਵੇ। ਗਾਈਡਲਾਈਨ ਦੇ ਅਨੁਸਾਰ, “ਕੋਵਿਡ -19 ਦੇ ਕੇਸ ਜੋ ਅਣਸੁਲਝੇ ਰਹਿੰਦੇ ਹਨ ਅਤੇ ਮਰੀਜ਼ ਦੀ ਮੌਤ ਹਸਪਤਾਲ ਦੀ ਸਥਿਤੀ ਵਿੱਚ ਜਾਂ ਘਰ ਵਿੱਚ ਹੀ ਹੁੰਦੀ ਹੈ।

ਇਨ੍ਹਾਂ ਮਾਮਲਿਆਂ ਵਿੱਚ ਜੇ ਫਾਰਮ 4 ਅਤੇ 4 ਏ ਵਿੱਚ ਮੌਤ ਦੇ ਕਾਰਨ ਦਾ ਮੈਡੀਕਲ ਸਰਟੀਫਿਕੇਟ ਰਜਿਸਟਰਿੰਗ ਅਥਾਰਟੀ ਨੂੰ ਜਾਰੀ ਕੀਤਾ ਗਿਆ ਹੈ ਜੋ ਕਿ ਜਨਮ ਅਤੇ ਮੌਤ ਰਜਿਸਟਰੀਕਰਣ ਐਕਟ, 1969 ਦੀ ਧਾਰਾ 10 ਦੇ ਅਧੀਨ ਲੋੜੀਂਦਾ ਹੈ, ਫਿਰ ਇਨ੍ਹਾਂ ਮਾਮਲਿਆਂ ਨੂੰ ਕੋਰੋਨਾ ਦੀ ਮੌਤ ਮੰਨਿਆ ਜਾਵੇਗਾ। ਭਾਰਤ ਦਾ ਰਜਿਸਟਰਾਰ ਜਨਰਲ ਸਾਰੇ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਰਜਿਸਟਰਾਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰੇਗਾ।

Leave a Reply

Your email address will not be published. Required fields are marked *