ਰਾਮਾਂ ਮੰਡੀ ( ਪਰਮਜੀਤ ਲਹਿਰੀ) – ਰਾਮਾਂ ਮੰਡੀ ਦੇ ਗੀਤਾ ਭਵਨ ਵਿਖੇ ਹੈਲਪਲਾਇਨ ਵੈਲਫੇਅਰ ਸੁਸਾਇਟੀ ਵੱਲੋਂ ਹੱਡੀਆਂ ਅਤੇ ਜੋੜਾਂ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਮਨੀਸ਼ ਗੁਪਤਾ ਐਮ.ਐਸ ਦੀ ਟੀਮ ਨੇ 100 ਦੇ ਕਰੀਬ ਮਰੀਜ਼ਾ ਦੀ ਮੁਫ਼ਤ ਚੈਕਅੱਪ ਕੀਤੀ ਗਈ ਅਤੇ ਹੈਲਪਲਾਇਨ ਵਲੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਡਾਕਟਰ ਵਿਵੇਕ ਬਾਂਸਲ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕੌਂਸਲਰ ਪ੍ਰਵੀਨ ਕੁਮਾਰ ਪੱਕਾ ਨੇ ਹੈਲਪਲਾਇਨ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਇਸ ਤਰ੍ਹਾਂ ਕੈਂਪ ਲਗਾਉਣ ਨਾਲ ਜ਼ਰੁਰਤਮੰਦ ਮਰੀਜ਼ਾਂ ਨੂੰ ਬਹੁਤ ਵੱਡਾ ਫਾਇਦਾ ਮਿਲਦਾ ਹੈ। ਡਾ. ਮਨੀਸ਼ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿਚ ਜਿਆਦਾ ਮਰੀਜ ਇਸ ਤਰ੍ਹਾਂ ਦੇ ਆਏ ਹਨ, ਜਿਨ੍ਹਾਂ ਨੂੰ ਗੋਡੇ ਦੇ ਦਰਦ ਵਾਲੇ ਮਰੀਜ, ਰੀਡ ਦੀ ਹੱਡੀ ਦੇ ਦਰਦ ਵਾਲੇ ਮਰੀਜ ਆਏ ਹਨ। ਕਦੇ ਵੀ ਇਨ੍ਹਾਂ ਲੇਟ ਨਾ ਦਿਖਾਓ, ਪ੍ਰੋਪਰ ਟਾਈਮ ਤੇ ਇਲਾਜ ਕਰਵਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿਚ ਖਾਣ ਪੀਣ ਦੀਆਂ ਚੀਜ਼ਾ ਅਤੇ ਫਸਲਾਂ ਵਿਚ ਯੂਰੀਆ ਅਤੇ ਪੈਸਟੀਸਾਈਡ ਦਵਾਈਆਂ ਦੀ ਜ਼ਿਆਦਾ ਵਰਤੋ ਹੋਣ ਕਾਰਨ ਹੱਡੀਆਂ ਦੇ ਜੋੜਾ ਦੇ ਦਰਦ ਦੀ ਮੁੱਖ ਵਜਾ ਹੈ। ਅੰਤ ਵਿੱਚ ਸੁਸਾਇਟੀ ਵੱਲੋਂ ਡਾਕਟਰਾਂ ਨੂੰ ਟੀਮ ਵਿਸ਼ੇਸ਼ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *