ਡਾ.ਰਵੀ ਰਸ਼ਮੀ ਮਹਾਰਾਜ ਜੀ ਠਾਣੇ-5 ਨੇ ਜਾਰੀ ਕੀਤੇ ਹੇਮ ਜਨਮ ਜਯੰਤੀ ਉਤਸਵ ਦੇ ਸੱਦਾ ਪੱਤਰ


ਰਾਮਾਂ ਮੰਡੀ ( ਪਰਮਜੀਤ ਲਹਿਰੀ )- ਤਪਾਚਾਰਿਆ, ਸੰਧਾਰਾ ਸਾਧਿਕਾ ਗੁਰੂ ਮਾਂ ਸ਼੍ਰੀ ਹੇਮ ਕੁੰਵਰ ਜੀ ਮਹਾਰਾਜ ਜੀ ਦਾ 97ਵਾਂ ਜਨਮ ਜਯੰਤੀ ਮਹਾਂਉਤਸਵ ਧੂਮਧਾਮ ਨਾਲ ਕੋਵਿਡ 19 ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ 19 ਸਤੰਬਰ 2021 ਦਿਨ ਐਤਵਾਰ ਨੂੰ ਤਪਾਚਾਰਿਆ ਹੇਮ ਕੁੰਵਰ ਰਸਿਕ ਲਾਲ ਧਾਰੀਵਾਲ ਜੈਨ ਗਰਲਜ ਕਾਲਜ ਰਾਮਾਂ ਮੰਡੀ ਜਿਲਾ ਬਠਿੰਡਾ ਵਿਖੇ ਸਵੇਰੇ 8:30 ਵਜੇ ਤੋਂ 12 ਵਜੇ ਤੱਕ ਮਨਾਇਆ ਜਾ ਰਿਹਾ ਹੈ। ਸ਼੍ਰੀ ਹੇਮ ਕੁੰਵਰ ਜੀ ਮਹਾਰਾਜ ਦਾ 97ਵਾਂ ਜਨਮ ਉਤਸਵ ਸਬੰਧੀ ਡਾ.ਰਵੀ ਰਸ਼ਮੀ ਮਹਾਰਾਜ ਠਾਣੇ-5 ਦੁਆਰਾ ਸੱਦਾ ਪੱਤਰ ਜਾਰੀ ਕਰਦਿਆਂ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਮਾਰੋਹ ਵਿਚ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਪ੍ਰਕਾਸ਼ ਚੰਦ ਜੀ ਧਾਰੀਵਾਲ, ਸਮਆਦਰਯੋਗ ਮਹਿਮਾਨ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਹਲਕਾ ਇੰਚਾਰਜ ਕਾਂਗਰਸ ਤਲਵੰਡੀ ਸਾਬੋ, ਆਦਰਯੋਗ ਵਿਅਕਤਿੱਤਵ ਕ੍ਰਿਸ਼ਨ ਕੁਮਾਰ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਸਮਾਰੋਹ ਪ੍ਰਧਾਨ ਜਿਤੇਂਦਰ ਕੁਮਾਰ ਜੈਨ ਚੇਅਰਮੈਨ ਚਤੁਰਮਾਸ ਪ੍ਰਬੰਧਕ ਕਮੇਟੀ, ਸਮਾਰੋਹ ਗੋਰਵ ਐਨ.ਕੇ ਜੈਨ ਅਹਿਮਦਾਬਾਦ ਹੋਣਗੇਂ। ਡਾ.ਰਵੀ ਰਸ਼ਮੀ ਮਹਾਰਾਜ ਅਤੇ ਪੰਜਾਬ ਸਿੰਘਣੀ ਪ੍ਰਦੀਪ ਰਸ਼ਮੀ ਮਹਾਰਾਜ ਨੇ ਦੱਸਿਆ ਕਿ ਤਪ ਵਿਸ਼ਵ ਕੀਰਤੀਮਾਨ ਸੰਸਥਾਪਿਕਾ ਗੁਰਨੀ ਮਾਂ ਸ਼੍ਰੀ ਹੇਮ ਕੁੰਵਰ ਜੀ ਮਹਾਰਾਜ ਦਾ ਜਨਮ ਰਾਮਾਂ ਮੰਡੀ ਦੇ ਜਨਮ ਸਬੰਧੀ ਵਿਸਥਾਰ ਪੂਰਵਕ ਦੱਸਿਆ।

Leave a Reply

Your email address will not be published. Required fields are marked *