ਪਟਿਆਲਾ, 14 ਸਤੰਬਰ 2021 – ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ੇਸ਼ ਮੁਹਿੰਮ ਛੇੜੀ ਹੈ ਜੋ ਸਫ਼ਲ ਸਾਬਿਤ ਹੋ ਰਹੀ ਲਗਦੀ ਹੈ। ਯੂਨੀਵਰਸਿਟੀ ਵਿਦਿਆਰਥੀਆਂ ਦੀ ਸਕਾੱਲਰਸਿ਼ਪ 40 ਲੱਖ ਰਾਸ਼ੀ ਨਾਲ ਸੰਬੰਧਤ ਵੱਡਾ ਮਾਮਲਾ ਯੂਨੀਵਰਸਿਟੀ ਦੇ ਸਹਮਣੇ ਲਿਆਂਦਾ ਗਿਆ ਸੀ । ਇਸੇ ਕਾਰਵਾਈ ਨੂੰ ਅੱਗੇ ਤੋਰਦਿਆਂ ਯੂਨੀਵਰਸਿਟੀ ਵੱਲੋਂ ਹੋਰ ਬੇਨਿਯਮੀਆਂ ਨੂੰ ਵੀ ਫੜਿਆ ਅਤੇ ਇਸ ਕੇਸ ਵਿਚ ਵਖ-ਵਖ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਨਾਲ ਤਕਰੀਬਨ 40 ਲੱਖ ਰੁਪਏ ਦੀ ਰਾਸ਼ੀ ਗਬਨ ਕੀਤੀ ਗਈ ਸੀ ਜੋ ਜਾਂਚ ਚੱਲ ਰਹੀ ਹੈ।
ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮਸਲੇ ਨਾਲ ਜੁੜੇ ਕੁੱਲ 10 ਕਰਮਚਾਰੀਆਂ ਉੱਪਰ ਤੁਰੰਤ ਪ੍ਰਭਾਵੀ ਕਾਰਵਾਈ ਕਰਦਿਆਂ ਇਨ੍ਹਾਂ ਵਿਚੋਂ ਤਿੰਨ ਕੰਟਰੈਕਟ ਮੁਲਾਜ਼ਮਾਂ ਦੇ ਕੰਟਰੈਕਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਸੱਤ ਰੈਗੂਲਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਦਿਆਂ ਇਸ ਸਮੁੱਚੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਕ ਤਕੀਕ ਅਦਾਰਾ ਹੈ ਜਿੱਥੇ ਅਜਿਹੀ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।