ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਇੱਕ ਵੱਡੀ ਯੋਜਨਾ ਦੀ ਸ਼ੁਰੂਆਤ ਕਰਨਗੇ। ਦਰਅਸਲ ਪ੍ਰਧਾਨਮੰਤਰੀ ਇਸ ਦਿਨ ਰਾਸ਼ਟਰੀ ਡਿਜ਼ੀਟਲ ਸਿਹਤ ਮਿਸ਼ਨ (ਐਨਡੀਐਚਐਮ) ਦੀ ਦੇਸ਼ ਵਿਆਪੀ ਸ਼ੁਰੂਆਤ ਦਾ ਐਲਾਨ ਕਰਨਗੇ, ਜਿਸ ਦਾ ਨਾਮ ਬਦਲਕੇ ਪ੍ਰਧਾਨਮੰਤਰੀ ਡਿਜ਼ੀਟਲ ਸਿਹਤ ਮਿਸ਼ਨ (ਪੀਐਮ-ਡੀਐਚਐਮ) ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੀਐਮ-ਡੀਐਚਐਮ ਦੇ ਅਧੀਨ ਲੋਕਾਂ ਨੂੰ ਪ੍ਰਦਾਨ ਦੀ ਜਾਣ ਵਾਲੀ ਡਿਜ਼ੀਟਲ ਹੈਲਥ ਆਈਡੀ ਵਿੱਚ ਨਾਗਰਿਕ ਦਾ ਸਿਹਤ ਰਿਕਾਰਡ ਹੋਵੇਗਾ। ਹਰ ਇੱਕ ਵਿਅਕਤੀ ਲਈ ਵਿਸ਼ੇਸ਼ ਆਈਡੀ ਬਣਾਉਣ ਲਈ ਆਧਾਰ ਅਤੇ ਮੋਬਾਈਲ ਨੰਬਰ ਵਰਗੇ ਵੇਰਵਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਯੂਨਿਕ ਕਾਰਡ ਨਾਲ ਪਤਾ ਚੱਲ ਜਾਵੇਗਾ ਕਿ ਕਿਸੇ ਮਰੀਜ਼ ਦਾ ਇਲਾਜ ਕਿੱਥੇ – ਕਿੱਥੇ ਹੋਇਆ ਹੈ। ਨਾਲ ਹੀ ਵਿਅਕਤੀ ਦੀ ਸਿਹਤ ਨਾਲ ਜੁੜੀ ਹਰ ਜਾਣਕਾਰੀ ਇਸ ਵਿਲੱਖਣ ਹੈਲਥ ਕਾਰਡ ਵਿੱਚ ਦਰਜ਼ ਹੋਵੇਗੀ। ਇਸ ਤੋਂ ਮਰੀਜ਼ ਨੂੰ ਹਰ ਜਗ੍ਹਾ ਫਾਈਲ ਲੈ ਕੇ ਨਾਲ ਵੀ ਨਹੀਂ ਚੱਲਣਾ ਹੋਵੇਗਾ। ਡਾਕਟਰ ਜਾਂ ਹਸਪਤਾਲ ਮਰੀਜ਼ ਦਾ ਯੂਨਿਕ ਹੈਲਥ ਆਈਡੀ ਦੇਖ ਕੇ ਉਸ ਦੀ ਹਾਲਤ ਨੂੰ ਜਾਣ ਸਕਣਗੇ ਅਤੇ ਫਿਰ ਇਸ ਆਧਾਰ ‘ਤੇ ਅੱਗੇ ਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।