ਲੁਧਿਆਣਾ : ਵਿਧਾਨ ਸਭਾ ਚੋਣਾਂ ਵਿਚ ਅੱਜ ਆਏ ਨਤੀਜਿਆਂ ਨੇ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ 2017 ਵਿਚ ਇਕ ਵੱਡੇ ਸੀਟ ਮਾਰਜਨ ਦੇ ਨਾਲ ਸਰਕਾਰ ਬਣਾਉਣ ਵਾਲੀ ਕਾਂਗਰਸ ਜ਼ਿਲ੍ਹੇ ਦੀਆਂ 14 ਸੀਟਾਂ ਵਿਚ ਕਿਸੇ ਵੀ ਸੀਟ ’ਤੇ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਇਹੀ ਨਹੀਂ, ਜਿਨ੍ਹਾਂ ਤਿੰਨ ਸੀਟਾਂ ਸੈਂਟਰਲ, ਪੱਛਮੀ ਅਤੇ ਲੁਧਿਆਣਾ ਉੱਤਰੀ ਵਿਚ ਜਿੱਤ ਕਾਂਗਰਸ ਦੀ ਤੈਅ ਮੰਨੀ ਜਾ ਰਹੀ ਸੀ, ਉੱਥੇ ਵੀ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸ ਪ੍ਰਤੱਖ ਦੇਖਣ ਵਾਲਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਚੋਣ ਨਤੀਜੇ ਆਏ ਹਨ, ਉਸ ਨਾਲ ਇਹ ਸਾਫ ਹੋ ਗਿਆ ਹੈ ਕਿ ਇਸ ਵਾਰ ਆਮ ਆਦਮੀ ਦੇ ਪੱਖ ਵਿਚ ਹਨ੍ਹੇਰੀ ਚੱਲ ਰਹੀ ਸੀ, ਜਿਸ ਵਿਚ ਪੰਜਾਬ ਦੀਆਂ ਸਾਰੀਆਂ ਪੁਰਾਣੀਆਂ ਅਤੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਨੂੰ ਮਾਤ ਮਿਲੀ।

ਜਾਣੋ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਦਾ ਨਤੀਜਾ
1. ਖੰਨਾ ਵਿਧਾਨ ਸਭਾ ਹਲਕਾ 
ਆਮ ਆਦਮੀ ਪਾਰਟੀ ਦੇ ਤਰੁਣਪ੍ਰੀਤ ਸਿੰਘ ਸੁੰਡ 58624 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਜਸਦੀਪ ਕੌਰ ਯਾਦੂ 24747 ਵੋਟਾਂ ਨਾਲ ਦੂਜੇ ਨੰਬਰ ‘ਤੇ
ਕਾਂਗਰਸ ਦੇ ਗੁਰਕੀਰਤ ਸਿੰਘ 18712 ਵੋਟਾਂ ਨਾਲ ਤੀਜੇ ਨੰਬਰ ‘ਤੇ
ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ ਭੱਟੀ 12524 ਵੋਟਾਂ ਨਾਲ ਚੌਥੇ ਨੰਬਰ ‘ਤੇ
2. ਸਮਰਾਲਾ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ 55222 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ 25534 ਵੋਟਾਂ ਨਾਲ ਦੂਜੇ ਨੰਬਰ ‘ਤੇ
ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ 22581 ਵੋਟਾਂ ਨਾਲ ਤੀਜੇ ਨੰਬਰ ‘ਤੇ
3. ਸਾਹਨੇਵਾਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਮੁੰਡੀਆਂ 59471 ਵੋਟਾਂ ਨਾਲ ਜੇਤੂ
ਕਾਂਗਰਸ ਦੇ ਬਿਕਰਮ ਸਿੰਘ ਬਾਜਵਾ 43727 ਵੋਟਾਂ ਨਾਲ ਦੂਜੇ ਨੰਬਰ ‘ਤੇ
ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ 39990 ਵੋਟਾਂ ਨਾਲ ਤੀਜੇ ਨੰਬਰ ‘ਤੇ
ਅਕਾਲੀ ਦਲ ਸੰਯੁਕਤ ਦੇ ਹਰਪ੍ਰੀਤ ਸਿੰਘ ਗਰਚਾ 12099 ਵੋਟਾਂ ਨਾਲ ਚੌਥੇ ਨੰਬਰ ‘ਤੇ

11. ਪਾਇਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਮਾਨਵਿੰਦਰ ਸਿੰਘ ਗਿਆਸਪੁਰਾ 60326 ਵੋਟਾਂ ਨਾਲ ਜੇਤੂ
ਕਾਂਗਰਸ ਦੇ ਲਖਵੀਰ ਸਿੰਘ 28753 ਵੋਟਾਂ ਨਾਲ ਦੂਜੇ ਨੰਬਰ ‘ਤੇ
ਬਹੁਜਨ ਸਮਾਜ ਪਾਰਟੀ ਦੇ ਜਸਪ੍ਰੀਤ ਸਿੰਘ ਬੀਜਾ 19348 ਵੋਟਾਂ ਨਾਲ ਤੀਜੇ ਨੰਬਰ ‘ਤੇ
12. ਦਾਖਾ ਵਿਧਾਨ ਸਭਾ ਹਲਕਾ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 46794 ਵੋਟਾਂ ਨਾਲ ਜੇਤੂ
ਕਾਂਗਰਸ ਦੇ ਕੈਪਟਨ ਸੰਦੀਪ ਸੰਧੂ 41403 ਵੋਟਾਂ ਨਾਲ ਦੂਜੇ ਨੰਬਰ ‘ਤੇ
ਆਮ ਆਦਮੀ ਪਾਰਟੀ ਦੇ ਐੱਨ. ਐੱਸ. ਕੰਗ 40794 ਵੋਟਾਂ ਨਾਲ ਤੀਜੇ ਨੰਬਰ ‘ਤੇ
13. ਰਾਏਕੋਟ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ 61419 ਵੋਟਾਂ ਨਾਲ ਜੇਤੂ
ਕਾਂਗਰਸ ਦੇ ਕਮਿਲ ਅਮਰ ਸਿੰਘ 34772 ਵੋਟਾਂ ਨਾਲ ਦੂਜੇ ਨੰਬਰ ‘ਤੇ
ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ 7991 ਵੋਟਾਂ ਨਾਲ ਤੀਜੇ ਨੰਬਰ ‘ਤੇ
14. ਜਗਰਾਓਂ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ ਮਾਣੂਕੇ 63996 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਐੱਸ. ਆਰ. ਕਲੇਰ 24980 ਵੋਟਾਂ ਨਾਲ ਦੂਜੇ ਨੰਬਰ ‘ਤੇ
ਕਾਂਗਰਸ ਦੇ ਜਗਤਾਰ ਸਿੰਘ ਜੱਗਾ 20643 ਵੋਟਾਂ ਨਾਲ ਤੀਜੇ ਨੰਬਰ ‘ਤੇ

Leave a Reply

Your email address will not be published. Required fields are marked *