ਪਟਿਆਲਾ, 24 ਅਪ੍ਰੈਲ 2022: ਪਟਿਆਲਾ ਦੇ  ਬੱਸ ਸਟੈਂਡ ਦੇ ਸਾਹਮਣੇ ਜੋ ਫਲਾਈ ਓਵਰ ਪੁਲ ਬਣਾਇਆ ਗਿਆ ਹੈ ਉਸ ਦੇ ਥੱਲੇ ਕਾਰਾਂ ਦੇ ਖੜਨ ਲਈ ਇਕ ਤਕੜਾ  ਟੈਕਸੀ ਅੱਡਾ ਬਣਿਆਂ ਹੋਇਆਂ ਹੈ ਜਿਥੇ ਕਾਰ ਚਾਲਕ  ਸਾਰਾਂ ਦਿਨ ਤਾਸ਼ ਖੇਡਦੇ ਦਿਖਾਈ ਦਿੰਦੇ ਹਨ ਜੋ ਸਕੂਲ ਜਾਣ ਵਾਲੇ ਬੱਚਿਆਂ ਲਈ ਬਹੁਤ ਹੀ ਹਾਨੀਕਾਰਕ ਹੈ ,ਇਥੋਂ ਹੀ ਸਕੂਲੀ ਬੱਚੀਆਂ ਲਘਦੀਆ ਹਨ ਜਿਨ੍ਹਾਂ ਤੇ ਵੀ ਮਾੜਾ ਅਸਰ ਪੈਂਦਾ ਹੈ। ਇਥੇ ਹੀ ਬੱਸ ਨਹੀਂ  ਕਾਰ ਚਾਲਕਾਂ ਨੇ ਪੁਲ ਦੇ ਨੀਚੇ ਪਿਲਰਾ ਦੇ ਦੂਆਲੇ ਬਣੀਂ  ਚਾਰਦੀਵਾਰੀ  ਤੋੜ ਕੇ  ਜਿਥੋਂ ਬੱਸ ਅੱਡੇ ਦੀਆਂ ਬੱਸਾਂ ਲਗਦੀਆਂ ਹਨ ਰਸਤਾ ਬਣਾ ਕੇ ਆਪਣੀ ਮਾਲਕੀ ਕਾਇਮ ਕਰ ਲਈ ਹੈ ਇਸੇ ਕਰਕੇ ਇਥੇ ਹਮੇਸ਼ਾ ਐਕਸੀਡੈਂਟ ਹੁੰਦਾ ਹੀ ਰਹਿੰਦਾ ਹੈ। ਇਸ ਪੁਲ ਨੀਚੇ ਦੁਕਾਨਾਂ ਵੀ ਬਣਾਈਆਂ ਗਈਆਂ ਹਨ ਜੋ  ਕਾਫ਼ੀ ਸਮੇਂ ਤੋਂ ਬੰਦ ਕੀਤੀਆਂ ਪ‌ਈਆ ਹਨ।

ਫਲਾਈ ਓਵਰ ਨੀਚੇ ਠੇਕਾ ਨੇੜੇ ਹੋਣ ਕਾਰਨ ਅਕਸਰ ਸ਼ਾਮ ਨੂੰ ਸ਼ਰਾਬ ਪੀਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।ਹਰ ਤਰ੍ਹਾਂ ਦਾ ਅਨਸਰ ਆਪਣੀ ਕਾਰ ਲਿਆਂ ਖੜੀ ਕਰ ਦਿੰਦਾ ਹੈ ਤੇ ਹੋ ਸਕਦਾ  ਕੋਈ ਕਾਰਵਾਈ ਹੁੰਦੀ ਹੋਵੇ  ਕਿਉਂਕਿ ਇਹ ਹਰ ਇਕ ਤਰ੍ਹਾਂ ਦਾ ਅੱਡਾ ਬਣਿਆਂ ਪਿਆ ਹੈ ।ਕਈ ਵਾਰੀ ਇਥੇ ਲੜਾਈ ਝਗੜੇ ਵੀ ਹੋਵੇ ਹਨ। ਪ੍ਰਾਈਵੇਟ ਟੈਕਸੀ ਕਾਰਾ ਦੇ ਕ‌ਈ  ਨਾਮਾਂ ਦੇ ਕਈ ਟੈਕਸੀ ਅੱਡੇ ਇਸ ਦੇ ਨੀਚੇ ਕੰਮ ਕਰ ਰਹੇ ਹਨ। ਹੁਣ  ਤਾਂ ਟੇਪੂ ਵਾਲਿਆਂ ਨੇ ਵੀ ਅੱਡਾ ਬਣਾ ਦਿੱਤਾ ਹੈ। 
ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲਾ ਲਾਂਘਾਂ ਦੋਨਾਂ ਤਰਫ ਤੋਂ ਫਰੂਟ ਰੇੜ੍ਹੀ ਵਾਲੇਆ ਤੇ ਮੋਚੀਆਂ ਨੇ ਆਪਣੇ ਪੱਕੇ ਅੱਡੇ ਬਣਾ ਰੱਖੇਂ ਹਨ ਜੋ ਅਵਾਜਾਈ ਵਿਚ ਵਿਘਨ ਪਾਉਂਦੇ ਹਨ ਤੇ ਸਕੂਲੀ ਬੱਚੇ, ਲੋਕ ਤੰਗ ਪ੍ਰੇਸਾਨ ਹੁੰਦੇ ਹਨ। ਇਥੇ ਹੀ ਲਾਂਘੇ ਵਿਚਾਲੇ ਪੁਲ ਨੀਚੇ ਪੁਲਿਸ ਦੀ ਪੀ ਸੀ ਆਰ ਦੀ ਗੱਡੀ ਖੜ੍ਹੀ ਹੁੰਦੀ ਹੈ ਜਿਨ੍ਹਾਂ ਦੇ ਨਾਲ ਦੋ ਪੁਲਿਸ ਮੁਲਾਜ਼ਮ ਹੁੰਦੇ ਹਨ ਉਹ ਆਪਣੀ ਮਰਜ਼ੀ ਨਾਲ ਦੋ ਚਾਰ ਟੈਕਸੀ ਚਾਲਕਾਂ  ਨੂੰ ਟੈਕਸੀ ਖੜਾਉਣ ਦੀ ਕਿਸ ਕਾਰਨ ਇਜਾਜ਼ਤ ਦੇ ਦਿੰਦੇ ਹਨ ਤੇ  ਹਟਾਉਣ ਦੀ ਬਜਾਏ ਉਨ੍ਹਾਂ ਦੇ ਨਾਲ ਉਨਾਂ ਦੇ ਬੈਂਚ ਤੇ ਬੈਠ  ਹੀ ਗੱਪਾਂ ਮਾਰਨ ਲੱਗ ਪੈਂਦੇ ਹਨ ਸਮਝਣ ਦੀ ਲੋੜ ਹੈ ਸੋ ਸੜਕ ਉੱਤੇ ਰਸਤੇ ਵਿੱਚ ਪੀ ਸੀ ਆਰ/ ਕਾਰਾਂ ਦਾ ਖੜਨਾ ਟ੍ਰੈਫਿਕ ਨਿਯਮਾਂ ਦੇ ਉਲਟ ਤੇ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ ਹੈ।

ਜੇਕਰ ਗੱਲ ਕਰੀਏ ਬੱਸ ਸਟੈਂਡ ਦੇ ਅੰਦਰ ਜਾਣਦੀ ਤਾਂ ਸੀਨੀਅਰ ਸਿਟੀਜਨ ਦਾ ਅੰਦਰ ਜਾਣਾ ਟੈਂਪੂ ਵਾਲਿਆਂ ਨੇ ਅੰਤ ਹੀ ਕੀਤਾ ਪਿਆ ਹੈ ਔਰਤ ਲਈ ਤਾਂ ਇਹ ਲਾਂਘਾਂ ਬਹੁਤ ਹੀ ਵੱਡੀ ਮੁਸੀਬਤ ਹੈ ।ਪੈਸੰਜਰ ਨੂੰ ਇਨ੍ਹਾਂ ਥਾਵਾਂ ਤੇ ਅੱਡੀਆਂ ਚੁੱਕ ਕੇ ਤੁਰਨ ਵਾਲੀ ਗੱਲ ਹੈ। ਇਨ੍ਹਾਂ ਥਾਵਾਂ ਤੇ ਟ੍ਰੈਫਿਕ ਪੁਲਿਸ ਦਾ ਹੋਣਾ ਜ਼ਰੂਰੀ ਹੈ। ਫੁੱਟਪਾਥਾਂ ਤੋਂ ਰੈੜੀਆ ਕੋਰਟ ਦੇ ਹੁਕਮਾਂ ਮੁਤਾਬਿਕ ਚੁੱਕ ਦਿੱਤੀਆਂ ਗਈਆਂ ਸਨ ਪਰ ਰੈੜੀ ਵਾਲਿਆਂ ਨੇ ਮੁੜਕੇ ਲਗਾਂ ਲ‌ਈਆਂ ਹਨ। ਇਵੇਂ ਹੀ ਹੋਟਲਾਂ ਦੁਕਾਨਦਾਰਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਅੱਗੇ ਸੜਕਾਂ ਰੋਕੀਆਂ ਹੋਈਆਂ ਹਨ। ਪ੍ਰਸ਼ਾਸਨ ਪੁਲਿਸ ਨੇ ਟਰੈਫਿਕ ਨੂੰ ਨਿਯਮਤ ਕਰਨ ਲਈ ਕੁੱਝ ਉਦਮ ਕਰਨੇ ਸ਼ੁਰੂ ਕੀਤੇ ਹਨ ਜਿਵੇਂ ਪਾਸੀਂ ਰੋਡ ਤੋਂ ਰੈੜੀਆ ਦੀ ਲੋੜ ਸਮਝੀ ਹੈ ਪਰ ਨਾਲ ਹੀ ਵੱਡੇ ਹੋਟਲਾਂ ਹਸਪਤਾਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਸੜਕਾਂ ਰੋਕੀਆਂ ਹੋਈਆਂ ਹਨ। ਕੋਈ ਸ਼ੱਕ ਨਹੀਂ ਪਟਿਆਲਾ ਵਿਖੇ ਸੁਧਾਰ ਲਹਿਰ ਬਣਾਉਂਣੀ ਬਣਦੀ ਹੈ।

Leave a Reply

Your email address will not be published. Required fields are marked *