ਅਟਾਰੀ, 24 ਅਪ੍ਰੈਲ -ਭਾਰਤ – ਪਾਕਿ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਸੌਦੇ ਨੂੰ ਬੜਾਵਾ ਦੇਣ ਵਾਲੀ ਅਟਾਰੀ ਸਰਹੱਦ ’ਤੇ ਸਥਿਤ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਕਸਟਮ ਵਿਭਾਗ ਨੇ ਅਫ਼ਗਾਨਿਸਤਾਨ ਤੋਂ ਆਏ ਮੁਲੱਠੀ ਨਾਲ ਭਰੇ ਟਰੱਕ ਦੀ ਚੈਕਿੰਗ ਦੌਰਾਨ 102 ਕਿੱਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ । ਅਫਗਾਨਿਸਤਾਨ ਦਾ ਸ਼ਾਤਿਰ ਦਿਮਾਗ ਸਮੱਗਲਰ ਮੁਹੰਮਦ ਆਲਮ ਨਜ਼ੀਰ ਅਨਸਾਰੀ ਮਲੱਠੀ ਦੇ ਮੋਟੇ ਟੁਕੜੇ ਅਤੇ ਲੱਕੜੀ ਦੇ ਬਾਂਸ ਵਿਚ ਖੋਲ ਕਰਕੇ ਉਸ ਵਿਚ ਹੈਰੋਇਨ ਭਰ ਕੇ ਭੇਜਦਾ ਸੀ ਤਾਂ ਕਿ ਭਾਰਤੀ ਕਸਟਮ ਵਿਭਾਗ ਨੂੰ ਇਸ ਸਬੰਧੀ ਸ਼ੱਕ ਨਾ ਪੈ ਸਕੇ । ਕਸਟਮ ਵਿਭਾਗ ਨੂੰ ਇਸ ਦੀ ਸੂਚਨਾ ਸੀ ਜਿਸ ਤੋਂ ਬਾਅਦ ਕਸਟਮ ਕਮਿਸ਼ਨਰ ਅੰਮ੍ਰਿਤਸਰ ਰਾਹੁਲ ਨਾਗਰੇ ਅਤੇ ਤਜਿੰਦਰਪਾਲ ਸਿੰਘ ਕਸਟਮ ਡੀ ਸੀ ਅਟਾਰੀ ਸਰਹੱਦ ਨੇ ਸਟਾਫ ਨੂੰ ਨਾਲ ਲੈ ਕੇ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ।ਅਫ਼ਗ਼ਾਨਿਸਤਾਨ ਤੋਂ ਆਏ ਟਰੱਕ ਨੰਬਰ ਸੀ 1079 ਵਿਚ 340 ਤੋੜੇ ਮਲੱਠੀ ਨਾਲ ਭਰੇ ਸਨ, ਜਿਨ੍ਹਾਂ ਵਿਚ ਲੱਕੜੀ ਦੇ 400 ਬਾਂਸ ਹਨ। ਇਨ੍ਹਾਂ ਨੂੰ ਵਿਚੋਂ ਖੋਖਲੇ ਕਰਕੇ ਨੱਪ – ਨੱਪ ਕੇ ਹੈਰੋਇਨ ਭਰੀ ਹੋਈ ਹੈ।