ਪਠਾਨਕੋਟ – ਪਠਾਨਕੋਟ ਪੁਲਸ ਨੇ ਜ਼ਿਲ੍ਹੇ ’ਚ ਚੱਲ ਰਹੇ ਅੰਤਰਰਾਜ਼ੀ ਸੈਕਸ ਰੈਕੇਟ ਦਾ ਪਰਦਾਫਾਸ਼ ਕਰ ਕੇ 2 ਹੋਟਲਾਂ ’ਚੋਂ 7 ਮਰਦ ਅਤੇ 3 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਖੁਲਾਸਾ ਕੀਤਾ ਕਿ ਸਥਾਨਕ ਪੁਲਸ ਨੇ ਡਿਫੈਂਸ ਰੋਡ ਪਿੰਡ ਕੁੱਤਰ ਨੇੜੇ ਅਨਮੋਲ ਹੋਟਲ ’ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬੇਨਕਾਬ ਕੀਤਾ ਹੈ। ਸੁਭਾਸ਼ ਚੌਹਾਨ ਅਤੇ ਉਸ ਦਾ ਸਾਥੀ ਵਿਪਨ ਵਾਸੀ ਡਲਹੌਜੀ, ਇਥੇ ਸੰਚਾਲਕ ਵਜੋਂ ਪਛਾਣੇ ਗਏ ਸਨ, ਜੋ ਆਰਥਿਕ ਲਾਭ ਲਈ ਝੂਠੇ ਬਹਾਨੇ ਬਣਾ ਕੇ ਕਮਜ਼ੋਰ ਔਰਤਾਂ ਨੂੰ ਲੁਭਾਉਂਦੇ ਸਨ। ਇਸ ਕਾਰਵਾਈ ਕਰਨ ਲਈ 2 ਵਿਸ਼ੇਸ਼ ਪੁਲਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸੁਭਾਸ਼ ਚੌਹਾਨ, ਵਿਪਨ, ਮਨਮੋਹਨ ਸਿੰਘ ਅਤੇ ਯੋਗਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅੰਜਲੀ ਕੁਮਾਰੀ ਨੂੰ ਵੀ ਇਨ੍ਹਾਂ ਦੇ ਚੁੰਗਲ ਤੋਂ ਬਚਾਇਆ ਹੈ। ਮੁਲਜ਼ਮਾਂ ਖ਼ਿਲਾਫ਼ ਅਨੈਤਿਕ ਪ੍ਰੀਵੈਨਸ਼ਨ ਐਕਟ 1956 ਦੀਆਂ ਧਾਰਾਵਾਂ ਤਹਿਤ ਥਾਣਾ ਸ਼ਾਹਪੁਰਕੰਢੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ, ਨਾਲ ਹੀ ਪਿੰਡ ਹਰਿਆਲ ਦੇ ਹੋਟਲ ਵਿੱਕੀ ਰਾਜੂ ਵਿਖੇ ਇਕ ਹੋਰ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਵਿਪਨ ਕੁਮਾਰ ਦੁਆਰਾ ਲੀਜ਼ ’ਤੇ ਦਿੱਤਾ ਗਿਆ ਹੋਟਲ, ਇਸ ਅਪਰਾਧਿਕ ਉੱਦਮ ਦੇ ਇਕ ਹੋਰ ਕੇਂਦਰ ਵਜੋਂ ਉੱਭਰਿਆ ਹੈ।

ਪੁਲਸ ਨੇ ਇਸ ’ਚ ਸ਼ਾਮਲ ਲੋਕਾਂ ਨੂੰ ਫੜਿਆ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਅਗਵਾਕਾਰਾਂ ਤੋਂ ਆਜ਼ਾਦ ਕਰਵਾਇਆ ਹੈ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਖੱਖ ਨੇ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਅੰਦਰ ਅਜਿਹੀਆਂ ਘਟੀਆ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *