ਰਾਮਪੁਰਾ ਫੂਲ (ਜਸਵੀਰ ਔਲਖ):- ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਰਾਫ ਐਜੂਕੋਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ +1, +2 ਕਾਮਰਸ ਦੇ ਵਿਦਿਆਰਥੀਆਂ ਨੂੰ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕਾਵਿਆ ਅਸੀਜਾ ਦੀ ਅਗਵਾਈ ਹੇਠ ਉਦਯੋਗਿਕ ਟੂਰ ‘ਤੇ ਲਿਜਾਇਆ ਗਿਆ। ਇਸ ਦੌਰੇ ਦਾ ਉਦੇਸ਼ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨਾ ਸੀ।

ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਮਲਟੀਮੇਟਲ ਸਟੀਲਜ਼ ਪ੍ਰਾਈਵੇਟ ਲਿਮਟਿਡ ਇੰਡਸਟਰੀ ਦਾ ਸਿੱਧਾ ਦੌਰਾ ਕੀਤਾ। ਇਸ ਸਮੇਂ ਹਾਜ਼ਰ ਸਨਅਤਕਾਰਾਂ ਸ੍ਰੀ ਦੀਪਕ ਸਰਾਫ਼ ਅਤੇ ਸ੍ਰੀ ਨਵਰੋਜ਼ ਸਰਾਫ਼ ਦੀ ਅਗਵਾਈ ਹੇਠ ਬੱਚਿਆਂ ਨੂੰ ਉਦਯੋਗਾਂ ਵਿੱਚ ਧਾਤੂ ਉਤਪਾਦਾਂ ਦੀ ਨਿਰਮਾਣ ਪ੍ਰਣਾਲੀ ਦਾ ਪ੍ਰੈਕਟੀਕਲ ਅਨੁਭਵ ਦਿੱਤਾ ਗਿਆ।ਉਨ੍ਹਾਂ ਨੂੰ ਮਸ਼ੀਨਾਂ ਅਤੇ ਕੱਚਾ ਮਾਲ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਵਸਤੂਆਂ ਅਤੇ ਉਨ੍ਹਾਂ ਤੋਂ ਬਣੇ ਪੁਰਜ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਲੋਕਾਂ ਅਤੇ ਉਦਯੋਗਾਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਦਿਖਾ ਕੇ ਉਨ੍ਹਾਂ ਦੀ ਵਰਤੋਂ ਅਤੇ ਡਾਟਾ ਦੇ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਦਿੱਤੀ ਗਈ। ਬੱਚਿਆਂ ਨੇ ਉੱਥੋਂ ਦੇ ਅਧਿਕਾਰੀਆਂ ਨੂੰ ਬੜੇ ਹੀ ਉਤਸ਼ਾਹ ਨਾਲ ਸੁਣ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ।

ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਨੂੰ ਕਿਤਾਬੀ ਗਿਆਨ ਦੇਣਾ ਹੀ ਨਹੀਂ ਬਲਕਿ ਵਿਹਾਰਕ ਗਿਆਨ ਦੇਣਾ ਵੀ ਹੈ। ਸਕੂਲ ਸਮੇਂ-ਸਮੇਂ ‘ਤੇ ਗਿਆਨ ਵਿੱਚ ਵਾਧਾ ਕਰਨ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਵੱਲ ਵਧਣ ਦੇ ਮੁੱਖ ਉਦੇਸ਼ ਨਾਲ ਵਿਦਿਅਕ ਦੌਰਿਆਂ ਦਾ ਆਯੋਜਨ ਕਰਦਾ ਹੈ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸ਼੍ਰੀ ਦੀਪਕ ਸਰਾਫ ਅਤੇ ਸ਼੍ਰੀ ਨਵਰੋਜ਼ ਸਰਾਫ ਦਾ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *