ਰਾਮਪੁਰਾ ਫੂਲ(ਜਸਵੀਰ ਔਲਖ)- ਪਾਥਫਾਇੰਡਰ ਗਲੋਬਲ ਸਕੂਲ ਵੱਲੋ ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਨੋਵੀਂ ਤੋਂ ਬਾਰਵੀਂ ਕਲਾਸ ਦੇ ਬੱਚੇ ਸ਼ਾਮਿਲ ਹੋਏ। ਸਕੂਲ ਵੱਲੋ ਪਾਰਟੀ ਦਾ ਆਯੋਜਨ ਸਕੂਲ ਵਿੱਚ ਹੀ ਕੀਤਾ ਗਿਆ। ਪਾਰਟੀ ਦੌਰਾਨ ਨੋਵੀਂ ਅਤੇ ਗਿਆਰਵੀਂ ਕਲਾਸ ਦੇ ਬੱਚਿਆਂ ਵੱਲੋ ਆਪਣੇ ਸੀਨੀਅਰ ਲਈ ਕੁਝ ਦਿਲਚਸਪ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਤੇ ਬਾਰਵੀਂ ਕਲਾਸ ਦੇ ਬੱਚਿਆਂ ਦੀ ਸਖਸੀਅਤ ਨੂੰ ਪੇਸ਼ ਕਰਦੇ ਗਾਣਿਆ ਰਾਹੀ ਸਕੂਲੀ ਸਮੇਂ ਦੀਆਂ ਯਾਦਾਂ ਨੂੰ ਤਾਜਾ ਕੀਤਾ। ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਵੱਲੋਂ ਅਧਿਆਪਕਾਂ ਨੂੰ ਸਤਿਕਾਰ ਵਜੋ ਤੋਹਫੇ ਦਿੱਤੇ ਗਏ। ਕੁਝ ਬੱਚਿਆਂ ਦੀਆਂ ਗੇਮਾਂ ਕਰਵਾਇਆਂ ਗਈਆਂ ਅਤੇ ਨਾਲ ਹੀ ਰਿਫਰੈਸ਼ਮੈਂਟ ਦਾ ਪ੍ਰਬੰਧ ਕਿਤਾ ਗਿਆ । ਪਾਰਟੀ ਦੌਰਾਨ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚੋਂ ਗੁਰਕਰਨ ਸਿੰਘ (ਦਸਵੀਂ) ਨੂੰ ਮਿਸਟਰ ਫੇਅਰਵੈਲ ਅਤੇ ਜੈਸਮੀਨ ਕੋਰ (ਬਾਰਵੀਂ) ਨੂੰ ਮਿਸ ਫੇਅਰਵੈਲ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਚੈਅਰਮੈਨ ਸ੍ਰੀ ਸੁਨੀਲ ਬਾਂਸਲ, ਸ੍ਰੀਮਤੀ ਸੁਮਨ ਰਾਣੀ ਪ੍ਰਿੰਸੀਪਲ ਸਹੀਦ ਸਮਾਰਕ ਸੀਨੀਅਰ ਸੈਕੰਡਰੀ ਸਕੂਲ, ਪ੍ਰਿੰਸੀਪਲ ਸ੍ਰੀਮਤੀ ਈਸ਼ੂ ਬਾਂਸਲ ਅਤੇ ਮਨੈਜਿੰਗ ਡਾਇਰੈਕਟਰ ਸੁਮਿਤ ਬਾਂਸਲ ਵੀ ਪਾਰਟੀ ਦੌਰਾਨ ਬੱਚਿਆ ਨਾਲ ਮੌਜੂਦ ਰਹੇ , ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਇਹ ਬੈਚ ਬਹੁਤ ਹੀ ਸਮਝਦਾਰ ਤੇ ਪ੍ਰਸੰਸਾਯੋਗ ਬੈਚ ਰਿਹਾ ਹੈ ਜੋ ਸਕੂਲ ਅਤੇ ਬੱਚਿਆ ਲਈ ਮਾਣ ਵਾਲੀ ਗੱਲ ਹੈ। ਉਨਾਂ ਬੱਚਿਆਂ ਨੂੰ ਆਪਣੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਸਖਤ ਮਿਹਨਤ ਕਰਨ ਤੇ ਕਾਮਯਾਬ ਹੋਣ ਲਈ ਪੇ੍ਰਿਆ ਅਤੇ ਨੋਵੀਂ ਅਤੇ ਗਿਆਰਵੀ ਕਲਾਸ ਦੇ ਬੱਚਿਆਂ ਵੱਲੋ ਆਪਣੇ ਸੀਨੀਅਰ ਨੂੰ ਪਿਆਰ ਤੇ ਸਤਿਕਾਰ ਤੇ ਸਕੂਲੀ ਸਮੇਂ ਦੀ ਯਾਦ ਨੂੰ ਬਣਾਉਣ ਲਈ ਇਹ ਵਿਦਾਇਗੀ ਪਾਰਟੀ ਦੀ ਪ੍ਰਸੰਸਾ ਕੀਤੀ । ਉਨਾਂ ਕਿਹਾ ਕਿ ਬਾਰਵੀ ਕਲਾਸ ਦੀ ਬੋਰਡ ਦੀ ਪ੍ਰਰੀਖਿਆ ਸ਼ੁਰੂ ਹੋਣ ਜਾ ਰਹੀ ਹੈ ਅਤੇ ਨਾਲ ਹੀ ਬੱਚਿਆ ਨੂੰ ਚੰਗੇ ਨੰਬਰ ਲੈ ਕੇ ਸਕੂਲ ਦੀ ਸ਼ਾਨ ਵਧਾਉਣ ਲਈ ਕਿਹਾ। ਇਸ ਪ੍ਰੋਗਰਾਮ ਦੌਰਾਨ ਬੱਚਿਆਂ ਵਿੱਚ ਖੁਸ਼ੀ ਦੇ ਨਾਲ – ਨਾਲ ਸਕੂਲ ਛੱਡਣ ਦਾ ਦੁੱਖ ਵੀ ਸਾਫ ਨਜ਼ਰ ਆ ਰਿਹਾ ਸੀ।