ਇੰਟਰਨੈਸ਼ਨਲ ਡੈਸਕ– ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਤੋਂ ਪੈਰਿਸ ਜਾ ਰਹੇ ਜਹਾਜ਼ ਵਿਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਜਹਾਜ਼ ਵਿਚ 389 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ। ਚੰਗੀ ਗੱਲ ਇਹ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇਕ ਵੱਡਾ ਹਾਦਸਾ ਟੱਲ ਗਿਆ। ਪਾਇਲਟ ਨੇ ਅੱਗ ਲੱਗਦੀ ਦੇਖ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਟੋਰਾਂਟੋਂ ਏਅਰ ਪੋਰਟ ‘ਤੇ ਵਾਪਸ ਉਤਾਰ ਲਿਆ।
ਏਅਰ ਪੋਰਟ ਅਥਾਰਿਟੀ ਨਾਲ ਪੁਸ਼ਟੀ ਕੀਤੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਹਾਜ਼ ਦੇ ਟੇਕ ਆਫ ਕਰਦਿਆ ਹੀ ਇਸ ਵਿਚ ਅੱਗ ਗਈ। ਅਧਿਕਾਰੀਆਂ ਨੇ ਤੁਰੰਤ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦਿੱਤੀ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਜੇਕਰ 4 ਿਮੰਟ ਦੀ ਦੇਰੀ ਹੋ ਜਾਂਦੀ ਤਾਂ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ। ਤੇਲ ਟੈਂਕਰ ਨੂੰ ਅੱਗ ਲੱਗ ਸਕਦੀ ਸੀ। ਅੱਗ ਲੱਗਣ ਮਗਰੋਂ ਯਾਤਰੀਆਂ ਵਿਚ ਹਫੜਾ- ਦਫੜੀ ਮਚ ਗਈ। ਕੁਝ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਏ.ਟੀ.ਸੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜਹਾਜ਼ ਹੇਠਾਂ ਉਤਾਰ ਲਿਆ ਗਿਆ। ਇਸ ਸਮੇਂ ਹਰ ਕੋਈ ਪਾਇਲਟ ਦੀ ਤਾਰੀਫ਼ ਕਰ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਂਚ ਮਗਰੋਂ ਦੁਬਾਰਾ ਜਹਾਜ਼ ਦੁਬਾਰਾ ਰਨਵੇਅ ‘ਤੇ ਲਿਆਂਦਾ ਗਿਆ।