ਬਟਾਲਾ : ਜਿੱਥੇ ਇੱਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ, ਉੱਥੇ ਲੋਕ ਬਿਜਲੀ ਦੀ ਨਾਖਸ ਸਪਲਾਈ ਨੂੰ ਲੈ ਕੇ ਗਰਮੀ ਦੀ ਚੱਕੀ ਚ ਪੀਸੇ ਜਾ ਰਹੇ ਹਨ। ਬਟਾਲਾ ਦੇ ਮਹੱਲਾ ਗੌਂਸਪੁਰ ਵਾਸੀ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਮੰਗਲਵਾਰ ਦੇਰ ਰਾਤ ਸੜਕਾਂ ਤੇ ਉਤਰ ਆਏ ਹਨ। ਗੌਂਸਪੂਰਾ ਵਾਸੀਆਂ ਨੇ ਬਟਾਲਾ ਦੇ ਜਲੰਧਰ ਰੋਡ ਸਾਹਮਣੇ ਗੁਰੂ ਨਾਨਕ ਕਾਲਜ ਸਥਿਤ ਬਿਜਲੀ ਘਰ ਅੱਗੇ ਧਰਨਾ ਲਗਾ ਕੇ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਤੇ ਸੂਬਾ ਸਰਕਾਰ ਵਿਰੁੱਧ ਭੜਾਸ ਕੱਢੀ ਹੈ। ਗੌਂਸਪੁਰਾ ਵਾਸੀਆਂ ਨੇ ਸੜਕ ਤੇ ਧਰਨਾ ਦੇ ਕੇ ਟਰੈਫਿਕ ਜਾਮ ਕੀਤੀ ਹੋਈ ਹੈ। ਗੌਂਸਪੁਰ ਵਾਸੀ ਹਰਜੀਤ ਸਿੰਘ, ਰਜਿੰਦਰ ਕੁਮਾਰ, ਸੰਨੀ ਬਾਜਵਾ, ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦਾ ਬਹੁਤ ਮਾੜਾ ਹਾਲ ਹੋਇਆ ਪਿਆ ਹੈ ਅਤੇ ਉਹ ਗਰਮੀ ਦੀ ਚੱਕੀ ਚ ਪੀਸੇ ਜਾ ਰਹੇ ਹਨ। ਮੁਹੱਲਾ ਵਾਸੀਆਂ ਨੇ ਦੋਸ਼ ਲਗਾਇਆ ਕਿ ਕਰੀਬ 20 ਦਿਨ ਤੋਂ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਉਹ ਬਿਜਲੀ ਬੋਰਡ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ,ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਘਰਾਂ ਦਾ ਪਾਣੀ ਵੀ ਮੁੱਕਿਆ ਪਿਆ ਹੈ, ਪਾਣੀ ਦੀਆਂ ਟੈਂਕੀਆਂ ਖਾਲੀ ਪਈਆਂ ਹਨ ਅਤੇ ਪੱਖੇ ਤੱਕ ਨਹੀਂ ਚੱਲ ਰਹੇ ਜਿਸ ਕਾਰਨ ਮਜਬੂਰ ਹੋ ਕੇ ਸੜਕ ਤੇ ਉਤਰਨਾ ਪਿਆ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਬਿਜਲੀ ਦੀ ਸਪਲਾਈ ਠੀਕ ਨਹੀਂ ਹੁੰਦੀ ਉਹ ਇਥੇ ਗਰਮੀ ਚ ਧਰਨੇ ਤੇ ਬੈਠੇ ਰਹਿਣਗੇ।

ਨਵਾਂ ਟਰਾਂਸਫਰ ਲਗਾਇਆ ਹੈ , ਤਕਨੀਕੀ ਕਾਰਨ ਕਾਰਨ ਅੱਜ ਸਪਲਾਈ ਚਾਲੂ ਨਹੀਂ ਹੋ ਸਕੀ; ਜੇਈ

ਉਕਤ ਮਾਮਲੇ ਦੇ ਸਬੰਧ ਚ ਜੇਈ ਅਜੈਬ ਸਿੰਘ ਨੇ ਕਿਹਾ ਕਿ ਨਵਾਂ ਟਰਾਂਸਫਾਰਮਰ ਲਗਾ ਦਿੱਤਾ ਗਿਆ ਹੈ, ਪਰ ਤਕਨੀਕੀ ਕਾਰਨ ਕਰਨ ਅੱਜ ਸਪਲਾਈ ਬਹਾਲ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਮੁਲਾਜ਼ਮ ਸਾਥੀਆਂ ਨੂੰ ਬੁਲਾ ਲਿਆ ਗਿਆ ਹੈ ਤੇ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *