ਅੰਮ੍ਰਿਤਸਰ: ਬੀਤੀ ਸ਼ਾਮ ਵੇਰਕਾ ਵਿਖੇ ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਜੋ ਕਿ ਵੇਰਕਾ ਦੇ ਥਾਣਾ ਮੁਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ। ਇਸ ਆਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਆਪਣੇ ਵੱਲੋਂ 51 ਹਜਾਰ ਰੁਪਏ ਦਾ ਇਨਾਮ ਅਮਨਜੋਤ ਕੌਰ ਨੂੰ ਦਿੱਤਾ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਮਾਣ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ । ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਉੱਤੇ ਉਸੇ ਵੇਲੇ ਮੌਕੇ ਉੱਤੇ ਪਹੁੰਚੇ ਅਤੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਹੋਏ ਜਖਮੀ ਹੋਏ ।
ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਕਿ ਗੁੰਡਿਆਂ ਅਤੇ ਨਸ਼ਾ ਸਮਗਲਰਾਂ ਲਈ ਖੌਫ ਬਣੇ ਹੋਏ ਹਨ , ਉੱਤੇ ਸਾਨੂੰ ਫ਼ਖ਼ਰ ਹੈ । ਉਹਨਾਂ ਕਿਹਾ ਕਿ ਇੱਕ ਲੜਕੀ ਵਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ ਜਦ ਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤੀ ਘਿਨਾਉਣਾ ਕੰਮ ਕੀਤਾ ਹੈ, ਜਿਨਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *