ਜਲੰਧਰ – ਕੋਰੋਨਾ ਸਬੰਧੀ ਇਨ੍ਹੀਂ ਦਿਨੀਂ ਲੋਕ ਭਾਵੇਂ ਗੰਭੀਰ ਹੋਣ ਜਾਂ ਨਾ ਪਰ ਅਸਲੀਅਤ ਇਹ ਹੈ ਕਿ ਕੋਰੋਨਾ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਵੀ ਜ਼ਿਲ੍ਹੇ ਵਿਚ ਜਿੱਥੇ 78 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 1 ਹੋਰ ਇਲਾਜ ਅਧੀਨ ਮਰੀਜ਼ ਨੇ ਦਮ ਤੋੜ ਦਿੱਤਾ।
ਸਿਹਤ ਮਹਿਕਮੇ ਮੁਤਾਬਕ ਅੱਜ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਰੀਜ਼ ਹੋਰ ਜ਼ਿਿਲ੍ਹਆਂ ਨਾਲ ਸੰਬੰਧਤ ਹਨ, ਉਥੇ ਹੀ ਜਲੰਧਰ ਦੇ ਇਕ ਵੱਡੇ ਨਿਜੀ ਹਸਪਤਾਲ ਦੇ ਡਾਕਟਰ, ਸਾਬਕਾ ਗਵਰਨਰ ਇਕਬਾਰ ਸਿੰਘ ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੈ।