(ਬਠਿੰਡਾ)- ਰੇਲਵੇ ਵਿਭਾਗ ਆਪਣੇ ਯਾਤਰੀਆਂ ਨੂੰ ਸਹੂਲਤਾਂ ਦੇਣ ਦੇ ਨਿੱਤ ਵੱਡੇ-ਵੱਡੇ ਦਾਅਵੇ ਕਰਦਾ ਹੈ, ਪਰ ਇਹ ਦਾਅਵੇ ਕਿਸ ਤਰ੍ਹਾਂ ਹਵਾ ਬਣਕੇ ਉਡਦੇ ਨੇ ਅੱਜ ਤੁਹਾਨੂੰ ਵਿਖਾਉਦੇ ਹਾਂ ਇੰਨ੍ਹਾਂ ਦਾਅਵਿਆਂ ਦਾ ਅਸਲੀ ਸੱਚ, ਕੋਰੋਨਾ ਕਾਲ ਦੌਰਾਨ ਭਾਰਤੀ ਰੇਲਵੇ ਨੇ ਆਪਣੀਆਂ ਸਾਰੀਆਂ ਰੇਲਗੱਡੀਆਂ ਨੂੰ ਮਾਰਚ 2020 ਤੋਂ ਬੰਦ ਕਰਨਾ ਪਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ, ਪ੍ਰੰਤੂ ਜਿਉਂ-ਜਿਊਂ ਕੋਰੋਨਾ ਦਾ ਸੰਕਟ ਘਟਨਾਂ ਸੁਰੂ ਹੋਇਆ ਰੇਲਵੇ ਨੇ ਕੁਝ ਐਕਸਪ੍ਰੈਸ ਰੇਲਗੱਡੀਆਂ ਨੂੰ ਮੁੜ ਸੁਰੂ ਕਰਨ ਦਾ ਫੈਸਲਾ ਲਿਆ ਤੇ ਅੱਜ ਤਕਰੀਬਨ 65 ਫੀਸਦੀਂ ਰੇਲਗੱਡੀਆਂ ਭਾਰਤੀ ਰੇਲਵੇ ਵਲੋਂ ਚਲਾਈਆਂ ਜਾ ਰਹੀਆਂ ਨੇ, ਪ੍ਰੰਤੂ ਰੇਲਵੇ ਵਿਭਾਗ ਨੇ ਕੋਰੋਨਾ ਕਾਲ ਦੌਰਾਨ ਕੁਝ ਯਾਤਰੀਆਂ ਗੱਡੀਆਂ ਨੂੰ ਐਕਸਪ੍ਰੈਸ ਵਿੱਚ ਬਦਲਣ ਸਬੰਧੀ ਇੱਕ ਪੱਤਰ ਜਾਰੀ ਕੀਤਾ ਤਾਂ ਜੋ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ, ਪ੍ਰੰਤੂ ਸਹੂਲਤਾਂ ਤਾਂ ਕੀ ਦੇਣੀਆਂ ਸੀ, ਪਰ ਯਾਤਰੀਆਂ ਦੀ ਜੇਬ ਤੇ ਕੈਚੀ ਜਰੂਰ ਚਲਾ ਦਿੱਤੀ। ਬੀਤੇ ਦਿਨ ਰੇਲਵੇ ਵਿਭਾਗ ਵਲੋਂ ਸੁਰੂ ਕੀਤੀ ਰੇਲਗੱਡੀ ਨੰਬਰ 04735 ਸ੍ਰੀ ਗੰਗਾਨਗਰ-ਅੰਬਾਲਾ ਕੈਂਟ ਨੂੰ ਐਕਸਪ੍ਰੈਸ ਦੇ ਨੰਬਰ ਨਾਲ ਸੁਰੂ ਕੀਤਾ, ਪ੍ਰੰਤੂ ਨਾ ਤਾਂ ਇਸ ਰੇਲਗੱਡੀ ਦਾ ਛੋਟੇ ਸਟੇਸਨਾਂ ਦਾ ਠਹਿਰਾਉ ਬੰਦ ਕੀਤਾ ਗਿਆ ਤੇ ਨਾ ਹੀ ਇਸ ਦੀ ਸਪੀਡ ਵਿੱਚ ਕੋਈ ਵਾਧਾ ਕੀਤਾ, ਨਵੀਂ ਸਮੇਂ ਸਾਰਨੀ ਅਨੁਸਾਰ ਨਾਮ ਦੀ ਇਹ 04735 ਐਕਸਪ੍ਰੈਸ ਦੂਸਰੀਆਂ ਮੇਲ ਐਕਸਪ੍ਰੈਸ ਰੇਲਗੱਡੀਆਂ ਨਾਲੋਂ 2 ਘੰਟੇਂ ਦਾ ਵੱਧ ਸਮਾਂ ਲੈ ਕੇ ਆਪਣੀ ਯਾਤਰਾ ਪੂਰੀ ਕਰਦੀ ਹੈ।
ਦੂਸਰੇ ਪਾਸੇ ਯਾਤਰੀਆਂ ਦੀਆਂ ਜੇਬਾ ਤੇ ਕੈਚੀ ਚਲਾਉਦੇ ਹੋਏ ਰੇਲਵੇ ਅਧਿਕਾਰੀਆਂ ਨੇ ਇਸ ਰੇਲਗੱਡੀ ਦਾ ਕਿਰਾਇਆ ਜਰੂਰ ਦੋ ਗੁਣਾ ਵਧਾ ਦਿੱਤਾ। ਹੁਣ ਸਵਾਲ ਇਹ ਹੈ ਕਿ ਰੇਲਵੇ ਅਧਿਕਾਰੀ ਸਹੂਲਤਾਂ ਦੇ ਨਾਮ ਤੇ ਕੀ ਇਸ ਤਰ੍ਹਾਂ ਲੋਕਾਂ ਦੀਆਂ ਜੇਬਾਂ ਤੇ ਕੈਚੀ ਚਲਾਉਣਗੇ ਇਹ ਆਪਣੇ ਆਪ ਵਿੱਚ ਇੱਕ ਸਵਾਲ ਜਰੂਰ ਬਣ ਗਿਆ ਹੈ।ਜਦੋਂ ਇਸ ਸਾਰੇ ਮਾਮਲੇ ‘ਚ ਅੰਬਾਲਾ ਮੰਡਲ ਦੇ ਸੀਨੀਅਰ ਡਵੀਜ਼ਨਲ ਕਮਰਸੀਅਲ ਮਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਪਹਿਲਾ ਫੋਨ ਕੱਟ ਦਿੱਤਾ।