ਜਲੰਧਰ: ਨਵੀਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਲਗਪਗ 169 ਦਿਨਾਂ ਤੋਂ ਜਲੰਧਰ-ਅੰਮ੍ਰਿਤਸਰ ਰੇਲ ਖੰਡ ’ਤੇ ਸਥਿਤ ਜੰਡਿਆਲਾ ’ਚ ਜਾਰੀ ਕਿਸਾਨਾਂ ਦਾ ਧਰਨਾ ਖ਼ਤਮ ਹੋਣ ਦੇ ਬਾਅਦ ਸ਼ਨਿਚਰਵਾਰ ਤੋਂ ਅੰਮ੍ਰਿਤਸਰ-ਦਿੱਲੀ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦਾ ਸੰਚਾਲਨ ਦੁਬਾਰਾ ਸ਼ੁਰੂ ਹੋ ਜਾਵੇਗਾ। ਕਿਸਾਨਾਂ ਦੇ ਧਰਨੇ ਦੀ ਵਜ੍ਹਾ ਨਾਲ ਬਿਆਸ-ਤਰਨਤਾਰਨ ਰੂਟ ’ਤੇ ਡਾਇਵਰਟ ਕੀਤੀਆਂ ਗਈਆਂ 14 ਜੋੜੀਆਂ ਮੇਲ ਐਕਸਪ੍ਰੈੱਸ ਤੇ 2 ਜੋੜੀ ਪਾਰਸਲ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਵੀ ਹੁਣ ਬਿਆਸ ਤੋਂ ਸਿੱਧਾ ਅੰਮ੍ਰਿਤਸਰ ਤਕ ਹੋਵੇਗਾ। ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਇਹ ਜਾਣਕਾਰੀ ਦਿੱਤੀ। ਡੀਆਰਐੱਮ ਨੇ ਕਿਹਾ ਕਿ ਕਿਸਾਨਾਂ ਦਾ ਧਰਨਾ ਖ਼ਤਮ ਹੋਣ ਦੇ ਬਾਅਦ ਜਲੰਧਰ-ਅੰਮ੍ਰਿਤਸਰ ਰੇਲਖੰਡ ’ਤੇ ਸੰਚਾਲਿਤ ਹੋਣ ਵਾਲੀਆਂ ਟ੍ਰੇਨਾਂ ਦਾ ਪੁਰਾਣਾ ਟਾਈਮ ਟੇਬਲ ਫਿਰ ਤੋਂ ਲਾਗੂ ਹੋ ਗਿਆ